ਪੰਜਾਬੀ ਲਵ ਸ਼ਾਇਰੀ ਦਿਲ ਦੀਆਂ ਭਾਵਨਾਵਾਂ ਨੂੰ ਸੋਹਣੇ ਅਤੇ ਅਸਰਦਾਰ ਸ਼ਬਦਾਂ ਵਿੱਚ ਬਿਆਨ ਕਰਨ ਦਾ ਇੱਕ ਖਾਸ ਢੰਗ ਹੈ। ਇਹ ਸ਼ਾਇਰੀ ਪਿਆਰ, ਜਜ਼ਬਾਤ, ਇੰਤਜ਼ਾਰ, ਮਿਲਾਪ ਅਤੇ ਵਿਛੋੜੇ ਵਰਗੀਆਂ ਭਾਵਨਾਵਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਰਸਾਉਂਦੀ ਹੈ। ਪੰਜਾਬੀ ਭਾਸ਼ਾ ਆਪਣੇ ਆਪ ਵਿੱਚ ਬਹੁਤ ਮਿੱਠੀ ਅਤੇ ਭਾਵੁਕ ਹੈ, ਜਿਸ ਕਰਕੇ ਪੰਜਾਬੀ ਲਵ ਸ਼ਾਇਰੀ ਦਿਲ ਨੂੰ ਸਿੱਧਾ ਛੂਹ ਲੈਂਦੀ ਹੈ।
ਪੰਜਾਬੀ ਲਵ ਸ਼ਾਇਰੀ ਸਿਰਫ਼(Punjabi Love Shayari) ਪ੍ਰੇਮੀਆਂ ਲਈ ਹੀ ਨਹੀਂ, ਸਗੋਂ ਪਤੀ-ਪਤਨੀ, ਦੋਸਤਾਂ ਅਤੇ ਉਹਨਾਂ ਲਈ ਵੀ ਹੁੰਦੀ ਹੈ ਜੋ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦੇ ਹਨ। ਅੱਜ ਦੇ ਸਮੇਂ ਵਿੱਚ ਲੋਕ ਪੰਜਾਬੀ ਲਵ ਸ਼ਾਇਰੀ ਨੂੰ WhatsApp ਸਟੇਟਸ, Instagram captions, Facebook posts ਅਤੇ ਆਪਣੇ ਪਿਆਰੇ ਨੂੰ ਮੈਸੇਜ ਕਰਨ ਲਈ ਵੀ ਵਰਤਦੇ ਹਨ।
ਇਹ ਸ਼ਾਇਰੀ ਪਿਆਰ ਨੂੰ ਸ਼ਬਦਾਂ ਰਾਹੀਂ ਜ਼ਾਹਿਰ ਕਰਨ ਦਾ ਸਭ ਤੋਂ ਸੋਹਣਾ ਅਤੇ ਆਸਾਨ ਤਰੀਕਾ ਹੈ। ਜਦੋਂ ਦਿਲ ਦੀਆਂ ਗੱਲਾਂ ਕਹਿਣੀਆਂ ਔਖੀਆਂ ਲੱਗਣ, ਤਾਂ ਪੰਜਾਬੀ ਲਵ ਸ਼ਾਇਰੀ ਉਹ ਗੱਲਾਂ ਆਸਾਨੀ ਨਾਲ ਬਿਆਨ ਕਰ ਦਿੰਦੀ ਹੈ।
Punjabi Love Shayari | ਪੰਜਾਬੀ ਲਵ ਸ਼ਾਇਰੀ
ਤੇਰੀਆਂ ਅੱਖਾਂ ਵਿੱਚ ਆਪਣਾ ਜਹਾਨ ਵੇਖ ਲਿਆ,
ਤੇਰੇ ਨਾਲ ਹੀ ਆਪਣਾ ਅਰਮਾਨ ਵੇਖ ਲਿਆ।
ਦਿਲ ਨੇ ਜਦੋਂ ਤੈਨੂੰ ਆਪਣਾ ਬਣਾਇਆ,
ਹਰ ਦੁੱਖ ਨੂੰ ਅਸੀਂ ਹੱਸ ਕੇ ਭੁਲਾਇਆ।
ਤੇਰਾ ਨਾਮ ਹੀ ਕਾਫੀ ਏ ਮੇਰੀ ਮੁਸਕਰਾਹਟ ਲਈ,
ਤੂੰ ਮਿਲ ਜਾਵੇਂ ਤਾਂ ਜੰਨਤ ਮਿਲ ਜਾਵੇ।
ਤੂੰ ਮੇਰੇ ਦਿਲ ਦੀ ਧੜਕਣ ਬਣ ਗਿਆ,
ਤੇਰੇ ਬਿਨਾਂ ਸਭ ਕੁਝ ਸੁੰਨਾ ਲੱਗਦਾ ਏ।
ਰੱਬ ਕੋਲੋਂ ਇਕੋ ਦੁਆ ਮੰਗੀ ਏ,
ਤੈਨੂੰ ਸਾਰੀ ਉਮਰ ਲਈ ਮੰਗੀ ਏ।
ਸਾਡਾ ਪਿਆਰ ਬੇਹਦ ਖ਼ਾਸ ਹੈ,
ਇਹ ਦੋ ਹਿਰਦੇਾਂ ਦਾ ਜੋੜ ਹੈ।
ਜ਼ਿੰਦਗੀ ਦੇ ਰੰਗ ਵੇ ਸੱਜਣਾ,
ਤੇਰੇ ਸੀ ਸੰਗ ਵੇ ਸੱਜਣਾ,
ਓ ਦਿਨ ਚੇਤੇ ਆਉਂਦੇ,
ਜੋ ਗਏ ਨੇ ਲੰਘ ਵੇ ਸੱਜਣਾ।
ਪਿਆਰ ਉਹ ਨਹੀਂ ਜੋ ਦੁਨੀਆ ਨੂੰ ਦਿਖਾਇਆ ਜਾਵੇ
ਪਿਆਰ ਉਹ ਏ ਜੋ ਦਿਲਾਂ ‘ਚ ਵੱਸ ਜਾਵੇ।
ਕਿਨੇਂ ਦਿਵਾਨੇ ਸੁਲੀ ਟੰਗੇ ਤੂੰ,
ਮੱਤ ਪਾਇਆ ਕਰ ਸ਼ੂਟ ਕਾਲ਼ੇ ਰੰਗ ਦੇ ਤੂੰ।
ਪਹਿਲਾਂ ਹੀ ਕਹੀਰ ਬਿਂਦੀ ਨਾ ਉਤੋਂ ਲਾਇਆ ਕਰ,
ਤੇਰੇ ਤੋਂ ਗੁਜ਼ਾਰਿਸ਼ ਤੂੰ ਬਾਹਰ ਘੱਟ ਜਾਇਆਂ ਕਰ।
ਸਾਹਾਂ ‘ਚ ਵੱਸਦਾ ਏ ਤੇਰਾ ਨਾਮ,
ਦਿਲ ਹਰ ਧੜਕਣ ‘ਚ ਤੈਨੂੰ ਯਾਦ ਕਰਦਾ ਏ।
ਤੇਰੀ ਇੱਕ ਨਜ਼ਰ ਹੀ ਕਾਫੀ ਏ,
ਦਿਲ ਨੂੰ ਬੇਕਾਬੂ ਕਰਨ ਲਈ।
ਇਸ਼ਕ ‘ਚ ਕਮਲੇ ਤੇ ਖੁਮਾਰ ਜਿਹਾ ਆਵੇ,
ਸੱਜਣਾ ਦੇ ਉੱਤੇ ਬੜਾ ਪਿਆਰ ਜਿਹਾ ਆਵੇ।
ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ,
ਕਿਉਂਕਿ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਹੀਂ ਤੋੜ ਸਕਦੀ।
ਜ਼ਿੰਦਗੀ ਮਿਲਾਵੇ ਨਾ ਮਿਲਾਵੇ ਇਹ ਪਤਾ ਨਹੀਂ,
ਪਰ ਦਿਲਾਂ ਨੇ ਤਾਂ ਇੱਕ ਦੂਜੇ ਨੂੰ ਫੜ੍ਹ ਰੱਖਿਆ ਏ..!!
ਹਜ਼ਾਰਾਂ ਮਰਜ਼ਾਂ ਦਾ ਇੱਕ ਇਲਾਜ ਹੈ ਉਹ,
ਮੇਰੀ ਚੁੱਪੀ ਦਾ ਜਵਾਬ ਹੈ ਉਹ।
ਹਰ ਰੋਜ਼ ਦੇਖਾਂ ਅਜਿਹਾ ਖ਼ਾਬ ਹੈ ਉਹ,
ਦੱਬੇ ਅਹਿਸਾਸਾਂ ਦੀ ਆਵਾਜ਼ ਹੈ ਉਹ।
ਫਿਰ ਕਿਵੇਂ ਨਹੀਂ ਖ਼ਾਸ ਹੈ ਉਹ।
Punjabi Sad Love Shayari
ਜਿਸਨੂੰ ਦਿਲੋਂ ਚਾਹਿਆ ਉਹੀ ਦੂਰ ਹੋ ਗਿਆ,
ਮੇਰਾ ਹਰ ਖ਼ਵਾਬ ਅਧੂਰਾ ਰਹਿ ਗਿਆ।
ਤੇਰੇ ਬਿਨਾਂ ਇਹ ਦਿਲ ਰੋਂਦਾ ਰਹਿੰਦਾ ਏ,
ਚੁੱਪ ਚਾਪ ਦਰਦ ਸਹਿੰਦਾ ਰਹਿੰਦਾ ਏ।
ਤੂੰ ਵਾਅਦੇ ਕਰਕੇ ਵੀ ਨਿਭਾ ਨਾ ਸਕਿਆ,
ਅਸੀਂ ਇੰਤਜ਼ਾਰ ਕਰਕੇ ਵੀ ਭੁਲਾ ਨਾ ਸਕੇ।
ਹੱਸਦੇ ਚਿਹਰੇ ਦੇ ਪਿੱਛੇ ਦਰਦ ਲੁਕਾਇਆ ਏ,
ਤੇਰੇ ਬਿਨਾਂ ਸਭ ਕੁਝ ਪਰਾਇਆ ਏ।
ਹੁਣ ਕਿਸੇ ਤੇ ਭਰੋਸਾ ਨਹੀਂ ਰਹਿੰਦਾ,
ਦਿਲ ਟੁੱਟਣ ਤੋਂ ਬਾਅਦ ਕੋਈ ਆਪਣਾ ਨਹੀਂ ਲੱਗਦਾ।
ਇੱਕ ਪੱਤਾ ਟੁੱਟਿਆ ਟਾਹਣੀ ਤੋਂ,
ਜਿਵੇਂ ਮੈਂ ਵੱਖ ਹੋਈ ਹਾਣੀ ਤੋਂ।
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ,
ਮੈਂ ਵੀ ਉਹਦੇ ਬਾਝੋਂ ਇੱਕ ਦਿਨ ਮੁੱਕ ਜਾਣਾ।
ਤੇਰੀ ਖੁਸ਼ੀ ਲਈ ਤੈਨੂੰ ਹੀ ਛੱਡ ਦਿੱਤਾ,
ਇਸ ਤੋਂ ਜ਼ਿਆਦਾ ਵਫ਼ਾਦਾਰੀ ਦਾ ਕੀ ਸਬੂਤ ਦੇਵਾਂ।
ਦਿਲ ਦੇ ਟੁੱਟੇ ਸਪਨੇ ਵੇਖ ਕੇ,
ਅੱਖਾਂ ਵਿੱਚ ਹੰਝੂ ਆ ਗਏ।
ਆਪਣੇ ਗਮ ਦੀ ਨੁਮਾਇਸ਼ ਨਾ ਕਰ,
ਆਪਣੀ ਕਿਸਮਤ ਦੀ ਅਜ਼ਮਾਇਸ਼ ਨਾ ਕਰ।
ਜੋ ਤੇਰਾ ਹੈ ਬੰਦਿਆ ਉਹ ਤੇਰੇ ਕੋਲ ਖੁਦ ਚਲ ਕੇ ਆਏਗਾ,
ਉਹਨੂੰ ਰੋਜ਼ ਰੋਜ਼ ਪਾਉਣ ਦੀ ਖ਼ੁਆਇਸ਼ ਨਾ ਕਰ।
ਜੋ ਸਾਡਾ ਆਪਣਾ ਹੁੰਦਾ ਹੈ,
ਉਹ ਸਾਡਾ ਸਾਥ ਛੱਡ ਕੇ ਕਦੇ ਨਹੀਂ ਜਾਂਦਾ।
ਤੇ ਜੋ ਸਾਡਾ ਸਾਥ ਛੱਡ ਕੇ ਚਲਿਆ ਜਾਵੇ,
ਉਹ ਕਦੇ ਸਾਡਾ ਆਪਣਾ ਨਹੀਂ ਹੁੰਦਾ।
ਮੋਹਬਤ ਦੇ ਨਾਮ ਤੇ ਮਿਲਿਆ,
ਬਸ ਇਕ ਧੋਖਾ ਹੀ ਸੀ।
ਖ਼ਵਾਹਿਸ਼ ਸੀ ਮੇਰੀ ਇਕ ਆਖ਼ਰੀ ਵਾਰ ਉਹਨੂੰ ਮਨਾਉਣ ਦੀ,
ਗੱਲ ਚੁੱਭਦੀ ਸੀ ਇਕ, ਬਸ ਉਹਨੂੰ ਖੋਣ ਦੀ।
ਦੁੱਖ ਇਸ ਗੱਲ ਦਾ ਕਿ ਦਿਲ ਟੁੱਟਿਆ,
ਖ਼ੁਸ਼ੀ ਇਸ ਗੱਲ ਦੀ ਕਿ ਅੱਖ ਖੁੱਲ ਗਈ।
ਸੀਨੇ ਨਾਲ ਕਿੰਨੇ ਲੱਗੇ ਗਿਣੇ ਨਹੀਂ ਕਦੇ,
ਤੇ ਵਾਰ ਕਿੰਨੇ ਹੋਏ ਮੇਰੀ ਪਿੱਠ ਭੁੱਲ ਗਈ।
ਜਦੋਂ ਰੱਬ ਨੇ ਇਸ਼ਕ ਬਣਾਇਆ ਹੋਣਾ,
ਉਹਨੇ ਵੀ ਤਾਂ ਅਜ਼ਮਾਇਆ ਹੋਣਾ।
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ,
ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ।
ਜੋ ਜਿਵੇਂ ਮਿਲੇ ਸਵੀਕਾਰ ਕਰਨਾ,
ਸਿੱਖ ਲਿਆ ਅਸੀਂ ਵੀ ਵਪਾਰ ਕਰਨਾ।
ਉੱਤੋਂ ਉੱਤੋਂ ਕਰਾਂਗੇ ਪਿਆਰ ਹੁਣ ਆਪਾਂ ਵੀ,
ਛੱਡ ਦਿੱਤਾ ਦਿਲੋਂ ਬੇਸ਼ੁਮਾਰ ਕਰਨਾ।
Pyar Shayari Punjabi | ਪਿਆਰ ਦੀ ਸ਼ਾਇਰੀ
ਪਿਆਰ ਦਿਲਾਂ ਨਾਲ ਹੁੰਦਾ ਏ, ਸ਼ਕਲ ਨਾਲ ਨਹੀਂ,
ਸੱਚਾ ਪਿਆਰ ਕਿਸਮਤ ਨਾਲ ਮਿਲਦਾ ਏ।
ਤੂੰ ਮਿਲਿਆ ਤਾਂ ਲੱਗਿਆ ਸਭ ਕੁਝ ਮਿਲ ਗਿਆ,
ਮੇਰੀ ਹਰ ਦੁਆ ਦਾ ਜਵਾਬ ਮਿਲ ਗਿਆ।
ਤੇਰੇ ਨਾਲ ਹੀ ਜੀਣ ਦੀ ਆਸ ਏ,
ਤੂੰ ਹੀ ਮੇਰੇ ਪਿਆਰ ਦੀ ਪਹਿਚਾਣ ਏ।
ਪਿਆਰ ਵਿੱਚ ਦੂਰ ਹੋਣਾ ਵੀ ਜ਼ਰੂਰੀ ਏ,
ਤਾਂ ਜੋ ਅਹਿਸਾਸ ਹੋਵੇ ਕਿਸੇ ਦੀ ਕਦਰ ਦਾ।
ਤੇਰਾ ਸਾਥ ਹੀ ਮੇਰੀ ਤਾਕਤ ਏ,
ਤੇਰਾ ਪਿਆਰ ਹੀ ਮੇਰੀ ਦੌਲਤ ਏ।
ਜਿਸ ਵਿੱਚ ਤੇਰਾ ਜਿਕਰ ਨਹੀਂ,
ਸਾਨੂੰ ਜੱਚਦੀ ਨਾ ਉਹ ਗੱਲ ਯਾਰਾ।
ਇਹ ਜਿੰਦ ਜਾਨ ਤੇਰੇ ਨਾਮ ਕਰ ਦਿੱਤੀ,
ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ।
ਵਕਤ ਦਾ ਖਾਸ ਹੋਣਾ ਜਰੂਰੀ ਨਹੀ,
ਖਾਸ ਲਈ ਵਕਤ ਹੋਣਾ ਜਰੂਰੀ ਏ!
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ।
ਕੱਲੀ ਕੱਲੀ ਧੀ ਮਾਪਿਆਂ ਦੀ,
ਬਹੁਤਾ ਰੋਅਬ ਮਾਰਿਆ ਨਾਂ ਕਰ।
ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ।
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਜਾਨ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ।
ਪੋਹ ਦਾ ਮਹੀਨਾ ਅਤੇ ਰਾਤਾਂ ਕਾਲੀਆਂ ‘ਚ,
ਅਸੀ ਵੀ ਡੁੱਬ ਗਏ ਅੱਖਾਂ ਸੁਰਮੇ ਵਾਲੀਆਂ ‘ਚ।
ਮੈ ਕਿਹਾ, “ਅੱਛਾ ਜੀ, ਸਤਿ ਸ੍ਰੀ ਆਕਾਲ!”
ਕਹਿੰਦੀ, “ਬੈਠ ਸਰਦਾਰਾ! ਘੁੱਟ ਚਾਅ ਤਾਂ ਪੀ ਲਈਏ ਪਿਆਲੀਆਂ ‘ਚ।”
ਤੇਰੀ ਯਾਰੀ ਦਾ ਮੁੱਲ ਅਸੀਂ ਤਾਰ ਨਹੀਂ ਸਕਦੇ,
ਤੂੰ ਮੰਗੇ ਜਾਨ ਤਾਂ ਕਰ ਇਨਕਾਰ ਨਹੀਂ ਸਕਦੇ।
ਮੰਨਿਆ ਕਿ ਜ਼ਿੰਦਗੀ ਲੈਂਦੀ ਇਮਤਿਹਾਨ ਬੜੇ,
ਤੂੰ ਹੋਵੇ ਨਾਲ ਤਾਂ ਅਸੀਂ ਹਾਰ ਨਹੀਂ ਸਕਦੇ।
ਕੇ ਗੈਰਾ ਨਾਲ ਹੱਸਦਾ ਏ ਸੱਜਣਾ,
ਕਦੇ ਸਾਡੇ ਨਾਲ ਵੀ ਦੁੱਖ ਸੁੱਖ ਫਰੋਲ ਤੂੰ।
ਕੇ ਕੁੱਝ ਸਾਡੇ ਦਿਲ ਦੀ ਸੁਣ ਸੱਜਣਾ,
ਤੇ ਕੁੱਝ ਅਪਣੇ ਮੂੰਹੋਂ ਬੋਲ ਤੂੰ।
ਨੀਂਦ ਦੇ ਵੀ ਆਪਣੇ ਹੀ ਨੱਖਰੇ ਨੇ,
ਜੇ ਆ ਜਾਵੇ ਤਾਂ ਸਭ ਕੁਝ ਭੁਲਾ ਦਿੰਦੀ ਏ।
ਤੇ ਜੇ ਨਾ ਆਵੇ ਤਾਂ,
ਭੁੱਲਿਆ ਹੋਇਆ ਵੀ ਯਾਦ ਕਰਵਾ ਦਿੰਦੀ ਏ।
Punjabi Romantic Shayari
ਤੇਰੀ ਮੁਸਕਰਾਹਟ ਮੇਰਾ ਸਭ ਤੋਂ ਸੋਹਣਾ ਖ਼ਵਾਬ ਏ,
ਤੂੰ ਮੇਰੇ ਦਿਲ ਦਾ ਸਭ ਤੋਂ ਖਾਸ ਹਿੱਸਾ ਏ।
ਤੇਰੇ ਨਾਲ ਹਰ ਪਲ ਖ਼ਾਸ ਬਣ ਜਾਂਦਾ ਏ,
ਤੇਰਾ ਸਾਥ ਜੰਨਤ ਵਰਗਾ ਲੱਗਦਾ ਏ।
ਮੇਰੀ ਹਰ ਖੁਸ਼ੀ ਤੇਰੇ ਨਾਲ ਜੁੜੀ ਏ,
ਤੂੰ ਹੀ ਮੇਰੀ ਜ਼ਿੰਦਗੀ ਦੀ ਰੋਸ਼ਨੀ ਏ।
ਤੇਰੇ ਨਾਲ ਬੈਠਣਾ ਹੀ ਕਾਫੀ ਏ,
ਦਿਲ ਨੂੰ ਸਕੂਨ ਮਿਲ ਜਾਂਦਾ ਏ।
ਤੇਰੇ ਹੱਸਣ ਨਾਲ ਹੀ ਮੇਰੀ ਦੁਨੀਆਂ ਚਮਕਦੀ ਹੈ,
ਸਾਡਾ ਪਿਆਰ ਸਦਾ ਨਵਾਂ ਅਤੇ ਖੁਸ਼ਬੂ ਨਾਲ ਭਰਿਆ ਰਹਿੰਦਾ ਹੈ।.
ਤੇਰੀਆਂ ਬਾਹਾਂ ਵਿੱਚ ਹੀ ਮੇਰਾ ਜਹਾਨ ਏ,
ਤੂੰ ਹੀ ਮੇਰਾ ਪਿਆਰ, ਤੂੰ ਹੀ ਮੇਰੀ ਪਹਿਚਾਣ ਏ।
ਮਨ ਹੀ ਮਨ ਮੈਂ ਉਸ ਦਿਨ ਮੁਸਕੁਰਾਇਆ ਸੀ
ਜਦ ਤੂੰ ਪਹਿਲੀ ਵਾਰ ਮੈਨੂੰ ਬੁਲਾਇਆ ਸੀ !!!
ਤੇਰੇ ਨਾਲ ਤੇਰਾ ਕਿੰਗ ਬਣ ਪੂਰਾ ਜੱਚੂੰਗਾ,
ਮਹਾਰਾਣੀ ਬਣਾਕੇ ਸੋਹਣੀਏ ਤੈਨੂੰ ਰਖੂੰਗਾ।
ਚਾਹ ਹੀ ਪਿਲਾ ਦੇ ਕਦੇਂ ਇਸ਼ਕ ਘੋਲ ਕੇ,
ਚਾਹੇ ਫਿੱਕੀ ਹੀ ਹੋਵੇ ਮੈਂ ਤਾਂ ਪੀ ਲੈਣੀ,
ਤੇਰਾ ਨਾਂ ਬੋਲ ਕੇ।
ਮੁਹੱਬਤ ਖਾਸ ਐ ਮੇਰੇ ਲਈ,
ਉਸ ਤੋਂ ਖਾਸ ਐ ਤੂੰ ਸੱਜਣਾ।
ਦੀਦਾਰ ਲਈ ਤਰਸਣ ਅੱਖੀਆਂ,
ਮਿਲਣ ਨੂੰ ਤਰਸੇ ਰੂਹ ਸੱਜਣਾ।
ਤੇਰੀਆਂ ਹੀ ਸੋਚਾਂ ਵਿਚ ਰਹਾਂ ਮੈਂ ਗੁਆਚਾ,
ਖ਼ਬਰ ਨਾ ਰਹੀ ਮੈਨੂੰ ਸੰਸਾਰ ਦੀ।
ਬਾਕੀ ਦੁਨੀਆਂ ਤੋਂ ਕੀ ਲੈਣਾ ਮੈਂ,
ਬਸ ਲੋੜ ਆ ਸਿਰਫ ਤੇਰੇ ਪਿਆਰ ਦੀ।
ਤੈਨੂੰ ਹਰ ਗੱਲ ਦੱਸਾਂਗੇ,
ਅੱਖਾਂ ‘ਚ ਵਸਾ ਕੇ ਤੈਨੂੰ,
ਤੇਰੇ ਨਾਲ ਹੀ ਹੱਸਾਂਗੇ।
ਰੋਣ ਦੀ ਕੀ ਲੋੜ ਜੇ,
ਕੋਈ ਹਸਾਉਣ ਵਾਲਾ ਮਿਲ ਜਾਵੇ।
ਟਾਈਮ ਪਾਸ ਦੀ ਕੀ ਲੋੜ ਜੇ,
ਕੋਈ ਦਿਲੋਂ ਕਰਨ ਵਾਲਾ ਮਿਲ ਜਾਵੇ।
ਸੀਰਤ, ਸੂਰਤ ਤੇ ਸੁਭਾਅ ਦੀ ਗੱਲ ਛੱਡੋ,
ਇਹ ਮੁਹੱਬਤ ਏ ਜਨਾਬ,
ਕਦੇ ਕਦੇ ਆਵਾਜ਼ ਨਾਲ ਵੀ ਹੋ ਜਾਂਦੀ ਹੈ।
ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ,
ਤੇਰੇ ਪਿਆਰ ਦਾ ਮੂਲ ਬੇਹਿਸਾਬ ਮੇਰੇ ਲਈ।
ਜੋ ਵਾਰ ਸਕਾਂ ਤੇਰੇ ਤੋਂ ਕੁਝ ਅਜਿਹਾ ਨਹੀਂ ਮੇਰੇ ਕੋਲ,
ਇੱਕ ਜਾਨ ਹੈ ਬੇਗਾਨੀ, ਉਹ ਵੀ ਕੁਰਬਾਨ ਤੇਰੇ ਤੋਂ।
Read: First Love Shayari
Couple Shayari in Punjabi | ਕਪਲ ਸ਼ਾਇਰੀ ਪੰਜਾਬੀ
ਕਪਲ ਸ਼ਾਇਰੀ ਪੰਜਾਬੀ ਵਿੱਚ ਪਿਆਰ, ਨਜ਼ਦੀਕੀਆਂ ਅਤੇ ਦੋ ਦਿਲਾਂ ਦੇ ਖਾਸ ਰਿਸ਼ਤੇ ਨੂੰ ਸੋਹਣੇ ਅੰਦਾਜ਼ ਵਿੱਚ ਬਿਆਨ ਕਰਦੀ ਹੈ।
❤️ ਤੇਰੇ ਨਾਲ ਜਿੰਦਗੀ ਸੁਹਾਵਣੀ ਲੱਗਦੀ ਏ,
💔 ਤੇਰੇ ਬਿਨਾਂ ਹਰ ਖੁਸ਼ੀ ਅਧੂਰੀ ਲੱਗਦੀ ਏ।
🌹 ਸਾਡੇ ਰਿਸ਼ਤੇ ਦੀ ਖੁਸ਼ਬੂ ਵੱਖਰੀ ਏ,
💞 ਤੂੰ ਨਾਲ ਹੋਵੇਂ ਤਾਂ ਦੁਨੀਆ ਸੋਹਣੀ ਲੱਗਦੀ ਏ।
📖 ਕਿਸਮਤ ਦੇ ਪੰਨਿਆਂ ‘ਤੇ,
🙏 ਰੱਬ ਨੇ ਸਾਡਾ ਮੇਲ ਲਿਖਿਆ ਸੀ।
💫 ਕੀ ਦੱਸੀਏ ਤੈਨੂੰ ਕਿੰਨੀ ਮੁਸ਼ਕਿਲ ਨਾਲ,
💑 ਫਿਰ ਆਪਾਂ ਮਿਲੇ ਤੇ ਬਣੀ ਸਾਡੀ ਜੋੜੀ।
😊 ਤੂੰ ਮੇਰੀ ਹਰ ਖੁਸ਼ੀ ਦਾ ਕਾਰਨ ਏ,
💖 ਤੇਰੇ ਨਾਲ ਹੀ ਮੇਰਾ ਹਰ ਸਪਨਾ ਸੱਚਾ ਲੱਗਦਾ ਏ।
🙏 ਰੱਬ ਨੇ ਬਣਾਇਆ ਸਾਨੂੰ ਇਕ ਦੂਜੇ ਲਈ,
🌅 ਤੇਰੇ ਨਾਲ ਹੀ ਮੇਰੀ ਹਰ ਸਵੇਰ ਸੁਹਾਣੀ ਹੋਵੇ।
💓 ਤੇਰੇ ਨਾਂ ਨਾਲ ਜੁੜੀ ਮੇਰੀ ਹਰ ਸਾਂਸ ਏ,
✨ ਤੂੰ ਹੀ ਮੇਰੀ ਜ਼ਿੰਦਗੀ ਦੀ ਖਾਸ ਏ।
🤗 ਨਾਲ ਤੇਰੇ ਰਹਿਣਾ ਮੇਰੀ ਖ਼ਾਹਿਸ਼ ਏ,
😔 ਤੇਰੇ ਬਿਨਾਂ ਜਿੰਦਗੀ ਬਿਲਕੁਲ ਸੁੰਨੀ ਏ।
😍 ਤੇਰੀ ਮੁਸਕਾਨ ਮੇਰੀ ਦੁਨੀਆ ਏ,
🎉 ਤੇਰੇ ਨਾਲ ਹਰ ਦਿਨ ਖੁਸ਼ੀਆਂ ਭਰਿਆ ਏ।
🤍 ਇੱਕ ਤੂੰ ਹੀ ਮੇਰਾ ਸਹਾਰਾ ਏ,
🛤️ ਤੇਰੇ ਨਾਲ ਹੀ ਹਰ ਰਾਹ ਪਿਆਰਾ ਏ।
🌍 ਤੇਰੇ ਪਿਆਰ ਵਿੱਚ ਹੀ ਮੇਰਾ ਜਹਾਨ ਏ,
💗 ਤੇਰੇ ਨਾਲ ਹੀ ਮੇਰੀ ਹਰ ਪਹਚਾਨ ਏ।
🤝 ਸਾਥ ਤੇਰਾ ਮਿਲੇ ਤਾਂ ਸਭ ਕੁਝ ਮਿਲ ਜਾਂਦਾ ਏ,
💔 ਤੇਰੇ ਬਿਨਾਂ ਦਿਲ ਕਦੇ ਨਹੀਂ ਰੱਜਦਾ ਏ।
🌙 ਨਾ ਚੰਨ ਦੀ ਚਾਹਤ ਹੈ ਨਾ ਤਾਰਿਆਂ ਦੀ ਫਰਮਾਇਸ਼ ਹੈ,
💞 ਬੱਸ ਹਰ ਜਨਮ ਵਿੱਚ ਮਿਲੇ ਤੂੰ ਮੈਨੂੰ ਬੱਸ ਇਹੀ ਖਵਾਹਿਸ਼ ਹੈ।
ਕੱਚੀ ਫਸਲ ਮੈਂ ਵੱਢਾਂਗਾ ਨਹੀਂ,
ਤੈਨੂੰ ਦਿਲ ਚੋਂ ਕੱਢਾਂਗਾ ਨਹੀਂ।
ਤੇਰੇ ਨਾਲੋਂ ਤਾਂ ਦੁਸ਼ਮਣ ਚੰਗਾ,
ਜਿਹੜਾ ਕਹਿੰਦਾ ਤੈਨੂੰ ਛੱਡਾਂਗਾ ਨਹੀਂ।
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ,
ਸਭ ਤੋਂ ਉੱਚਾ ਕਰ ਦਿਆਂ ਸੱਜਣਾ ਥਾਂ ਤੇਰਾ।
ਚੰਨ ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ,
ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ।
ਨਿਗ੍ਹਾ ਤੇਰੇ ਵੱਲ ਜਾਵੇ, ਗੁਣ ਦਿਸਦੇ ਨੇ ਲੱਖਾਂ,
ਐਬ ਦਿਸਦੇ ਕਰੋੜਾਂ ਜਦੋਂ ਸ਼ੀਸ਼ੇ ਸਾਹਵੇਂ ਜਾਈਏ।
Short & Sweet Punjabi Love Shayari
ਤੂੰ ਹੀ ਮੇਰੀ ਖੁਸ਼ੀ ਏ,
ਤੂੰ ਹੀ ਮੇਰੀ ਜ਼ਿੰਦਗੀ ਏ।ਦਿਲ ਸਿਰਫ ਤੇਰੇ ਲਈ ਧੜਕਦਾ ਏ,
ਬਾਕੀ ਸਭ ਫ਼ਜ਼ੂਲ ਲੱਗਦਾ ਏ।
ਤੇਰਾ ਨਾਮ ਲੈਂਦੇ ਹੀ ਮੁਸਕਰਾ ਲੈਂਦੇ ਹਾਂ,
ਇਹੀ ਸਾਡਾ ਪਿਆਰ ਏ।
ਤੂੰ ਕੋਲ ਹੋਵੇ ਤਾਂ ਸਭ ਕੁਝ ਮਿਲ ਜਾਂਦਾ ਏ,
ਨਹੀਂ ਤਾਂ ਕੁਝ ਵੀ ਨਹੀਂ।
ਮੇਰੀ ਦੁਨੀਆ ਤੂੰ ਏ,
ਮੇਰੀ ਹਰ ਖੁਸ਼ੀ ਤੂੰ ਏ।
ਬਿੱਟ ਬਿੱਟ ਤੱਕਣ ਤੈਨੂੰ ਬਿੱਲੋ ਹੁਸਨ ਦੇ ਸ਼ਿਕਾਰੀ ਨੀ,
ਭਵਰੇ ਤਿਤਲੀਆਂ ਚੁੰਮਣ ਤੂੰ ਫੁੱਲਾਂ ਦੀ ਕਿਆਰੀ ਨੀ।
ਤੇਰੀ ਖੂਬਸੂਰਤੀ ਅੱਗੇ ਤਾਂ ਬਾਲੀਵੁੱਡ ਵੀ ਝੁਕਦਾ ਏ,
ਨਾ ਤੇਰੀ ਮੇਰੀ ਸਾਂਝ ਕੋਈ, ਤੂੰ ਫਿਰ ਕਿਉਂ ਲੱਗੇ ਪਿਆਰੀ ਨੀ।
ਕਦੇ ਕਦਾਈ ਮਿੱਤਰਾ ਸਿੱਕੇ ਖੋਟੇ ਵੀ ਕੰਮ ਆਉਂਦੇ ਨੇ,
ਆਸ਼ਿਕ ਲਈ ਤਾਂ ਵੰਗਾਂ ਵਾਲੇ ਟੋਟੇ ਵੀ ਕੰਮ ਆਉਂਦੇ ਨੇ।
ਆਰ ਉਹ ਜੋ ਜਜ਼ਬਾਤਾਂ ਨੂੰ ਸਮਝ ਸਕੇ,
ਮੁਹੱਬਤ ਉਹ ਜੋ ਅਹਿਸਾਸ ਨੂੰ ਸਮਝ ਸਕੇ।
ਮਿਲ ਜਾਂਦੇ ਨੇ ਮੇਰੇ ਵਰਗੇ ਆਪਣਾ ਕਹਿਣ ਵਾਲੇ,
ਪਰ ਆਪਣਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝ ਸਕੇ।
ਜਜ਼ਬਾਤਾਂ ਦੀ ਖੇਡ ਵਿੱਚ ਮੇਰੇ ਤੋਂ,
ਪਿਆਰ ਦਾ ਸਬੂਤ ਨਾ ਮੰਗ।
ਮੈਂ ਤੇਰੀ ਯਾਦ ਵਿੱਚ ਉਹ ਹੰਜੂ ਵੀ ਵਹਾਏ ਨੇ,
ਜੋ ਮੇਰੀਆਂ ਅੱਖਾਂ ਵਿੱਚ ਨਹੀਂ ਸੀ।
ਜਾਗ ਜਾਗ ਕੇ ਰਾਤਾਂ ਕੱਟਦੀ ਹਾਂ,
ਦੁੱਖ ਜੁਦਾਈ ਵਾਲਾ ਹਰ ਪਲ ਜਰਦੀ ਹਾਂ।
ਤੈਨੂੰ ਖੁੱਲੀ ਅੱਖਾਂ ਨਾਲ ਖ਼ਾਬਾਂ ਵਿੱਚ ਤੱਕਦੀ ਹਾਂ,
ਕੀ ਹੋਇਆ ਜੇ ਤੂੰ ਅੱਜ ਕਿਸੇ ਹੋਰ ਦਾ ਹੈ, ਮੈਂ ਤਾਂ ਅੱਜ ਵੀ ਤੇਰੇ ਤੇ ਉਨ੍ਹਾਂ ਹੀ ਮਰਦੀ ਹਾਂ।
ਰੱਖੀਂ ਮੈਨੂੰ ਫੁੱਲਾਂ ਵਾਂਗੂ ਸਾਂਭ ਸਾਂਭ ਕੇ,
ਤੈਨੂੰ ਵੀ ਬਣਾਕੇ ਮੈਂ ਕੁਈਨ ਰੱਖਾਂਗਾ।
ਤੇਰੇ ਨਾਲ ਫਿੱਕਾ ਕਦੇ ਪਿਆਰ ਪਾਉਂਦਾ ਨਹੀਂ,
ਤੇਰੀ ਦਿਲ ਵਿੱਚ ਜੜਾ ਕੇ ਤਸਵੀਰ ਰੱਖਾਂਗਾ।
ਸੱਜਣ ਦੀਆਂ ਅਸੀਂ ਕਰੀਏ ਉਡੀਕਾਂ ਰਾਵਾਂ ਦੇ ਵਿੱਚ ਖੜ ਕੇ,
ਸੁੱਟੀਆਂ ਫੂਕ ਕਿਤਾਬਾਂ ਨੀ ਅਸੀਂ ਇਸ਼ਕ ਦਾ ਕੈਦਾ ਪੜ੍ਹ ਕੇ।
ਦੋਸਤੀ ਤਾਂ ਕਰ, ਤੈਨੂੰ ਪਿਆਰ ਵੀ ਹੋਵੇਗਾ,
ਮੇਰੇ ਤੋਂ ਪਹਿਲਾਂ ਤੇਰੇ ਵੱਲੋਂ ਇਜ਼ਹਾਰ ਹੋਵੇਗਾ।
ਜਿਨ੍ਹਾਂ ਦੀ ਫਿਤਰਤ ਵਿੱਚ ਦਗਾ,
ਉਹ ਕਦੇ ਵਫਾਵਾਂ ਨਹੀਂ ਕਰਦੇ।
ਜੋ ਰੁੱਖ ਜ਼ਿਆਦਾ ਉੱਚੇ ਨੇ,
ਉਹ ਕਦੇ ਵੀ ਛਾਵਾਂ ਨਹੀਂ ਕਰਦੇ।
ਦਿਲ ਕਰੇ ਨਾ ਯਕੀਨ ਕਿਵੇਂ ਮੰਨ ਲਵਾਂ,
ਨੀ ਤੂੰ ਮੇਰੇ ਪਿੱਛੇ ਸੈਂਟੀ ਕਿਵੇਂ ਹੋ ਗਈ।
Read more: True Love shayari
Punjabi Shayari Status/ ਸਿਰਾ ਪੰਜਾਬੀ ਸਟੇਟਸ
ਮੇਰਾ ਸਟੇਟਸ ਲੋਕ ਪੜ੍ਹਦੇ ਨੇ,
ਪਰ ਸਮਝਦਾ ਸਿਰਫ ਤੂੰ ਏ।
ਦਿਲ ਵਿੱਚ ਵੱਸਿਆ ਸਿਰਫ ਇੱਕ ਹੀ ਨਾਮ ਏ,
ਤੇ ਉਹ ਸਿਰਫ ਤੇਰਾ ਨਾਮ ਏ।
ਸਟੇਟਸ ਤਾਂ ਇਕ ਬਹਾਨਾ ਏ,
ਅਸਲ ਵਿੱਚ ਦਿਲ ਤੇਰਾ ਦੀਵਾਨਾ ਏ।
ਹਰ ਪੋਸਟ ਵਿੱਚ ਤੇਰੀ ਗੱਲ ਹੁੰਦੀ ਏ,
ਕਿਉਂਕਿ ਹਰ ਸਾਹ ਵਿੱਚ ਤੂੰ ਹੁੰਦਾ ਏ।
ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਹਿੱਸਾ ਤੂੰ ਏ,
ਮੇਰਾ ਹਰ ਸਟੇਟਸ ਤੇਰੇ ਲਈ ਏ।
ਜਦੋਂ ਦਾ ਮਿਲਿਆ ਤੈਨੂੰ ਪਿਆਰ, ਸਭ ਕੁਝ ਸਿਰਾ ਲੱਗਦਾ,
ਤੇਰੇ ਸਾਹਾਂ ਵਿੱਚ ਹੀ ਹੁਣ ਮੇਰਾ ਜੀਅ ਲੱਗਦਾ।
ਬਹੁਤ ਚੰਗਾ ਲੱਗਦਾ ਹੈ,
ਜਦੋਂ ਕੋਈ ਸਾਡੀ ਪਰਵਾਹ,
ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ।
ਨਜ਼ਰੇ ਕਰਮ ਐਨੀ ਵੀ ਨਾ ਕਰ ਮੇਰੇ ‘ਤੇ,
ਕਿ ਤੇਰੀ ਮੁਹੱਬਤ ਲਈ ਬਾਗ਼ੀ ਹੋ ਜਾਵਾਂ।
ਮੈਨੂੰ ਐਨਾ ਵੀ ਨਾ ਪਿਲਾ ਇਸ਼ਕ-ਏ-ਜਾਮ,
ਕਿ ਮੈਂ ਇਸ਼ਕ ਦੇ ਜ਼ਹਿਰ ਦਾ ਆਦੀ ਹੋ ਜਾਵਾਂ।
ਸਾਡਾ ਪਿਆਰ ਸਿਰਾ ਏ, ਰੱਬ ਤੋਂ ਵੀ ਵੱਖਰਾ,
ਤੇਰੇ ਨਾਲ ਜੁੜਿਆ ਦਿਲ ਹੁਣ ਕਦੇ ਨਾ ਮੁੱਕਣਾ।
ਮੌਤ ਆ ਜਾਵੇ,
ਪਰ ਦਿਲ ਕਿਸੇ ‘ਤੇ ਨਾ ਆਵੇ।
ਤੈਨੂੰ ਹਰ ਗੱਲ ਦੱਸਾਂਗੇ,
ਅੱਖਾਂ ‘ਚ ਵਸਾ ਕੇ ਤੈਨੂੰ,
ਤੇਰੇ ਨਾਲ ਹੀ ਹੱਸਾਂਗੇ।
ਸੱਚੀ ਮੁਹੱਬਤ ਵਿੱਚ ਸ਼ਰਤਾਂ ਨਹੀਂ, ਸਿਰਫ਼ ਸਤਿਕਾਰ ਹੁੰਦਾ ਹੈ,
ਜਿੱਥੇ ਸ਼ਬਦ ਮੁੱਕ ਜਾਣ, ਉੱਥੇ ਅੱਖਾਂ ਵਿੱਚ ਇਕਰਾਰ ਹੁੰਦਾ ਹੈ।
ਮੇਰੇ ਲਈ ਸੱਚਾ ਪਿਆਰ ਬੱਸ ਤੇਰਾ ਨਾਮ ਲੈਣਾ ਹੈ,
ਤੈਨੂੰ ਹਰ ਖੁਸ਼ੀ ਮਿਲੇ, ਮੇਰੀ ਸੱਚੀ ਮੁਹੱਬਤ ਦਾ ਇਹੀ ਕਹਿਣਾ ਹੈ।
ਐ ਮੌਲਾ,
ਕਿਉਂ ਲੱਗਦਾ ਕੋਈ ਗੁਨਾਹ ਹੋ ਗਿਆ?
ਜੋ ਸੀ ਅਜਨਬੀ,
ਉਹੀ ਖੁਦਾ ਹੋ ਗਿਆ।
ਪਿਆਰ ਸਾਡਾ ਸਿਰਾ ਏ, ਨਾ ਕੋਈ ਤੁਲਨਾ ਹੋਵੇ,
ਤੇਰੇ ਬਿਨਾ ਦਿਲ ਨੂੰ ਕਦੇ ਚੈਨ ਨਾ ਸੋਵੇ।
Punjabi Love Shayari 2 Lines
ਤੇਰੇ ਨਾਲ ਪਿਆਰ ਕਰਨਾ ਮੇਰੀ ਕਿਸਮਤ ਏ,
ਤੇਰੇ ਨਾਲ ਜੀਣਾ ਮੇਰੀ ਚਾਹਤ ਏ।
ਦਿਲ ਨੇ ਤੈਨੂੰ ਆਪਣਾ ਮੰਨ ਲਿਆ,
ਹੁਣ ਕੋਈ ਹੋਰ ਚਾਹ ਨਹੀਂ ਰਹੀ।
ਤੂੰ ਮੇਰੇ ਦਿਲ ਦੀ ਧੜਕਣ ਏ,
ਤੇਰੇ ਬਿਨਾਂ ਸਭ ਕੁਝ ਖਾਲੀ ਏ।
ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ,
ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਤੇਰੇ ਬਿਨਾ ਜੀਣਾ ਵੀ ਕੀ ਜੀਣਾ,
ਤੇਰੀ ਚੌਕਟ ਮੇਰਾ ਮਦੀਨਾ।
ਹਾਲੇ ਤਾਂ ਧਿਆਨ ਮੰਜ਼ਿਲ ਤੇ ਮੇਰਾ,
ਇਹ ਦੁਨੀਆ ਕੀ ਕਹਿੰਦੀ ਆ ਫੇਰ ਦੇਖਾਂਗੇ।
ਪਿਆਰ ਦਾ ਅਸਲੀ ਮਤਲਬ ਤੂੰ ਸਿਖਾਇਆ,
ਮੇਰੇ ਦਿਲ ਨੂੰ ਜੀਣਾ ਸਿਖਾਇਆ।
ਤੇਰੇ ਨਾਲ ਹੀ ਮੇਰੀ ਹਰ ਖੁਸ਼ੀ ਜੁੜੀ ਏ,
ਤੇਰੇ ਬਿਨਾਂ ਹਰ ਖੁਸ਼ੀ ਅਧੂਰੀ ਏ।
ਧਰਤੀ ਤੇ ਅਸਮਾਨ ਵਾਂਗ ਜੋ ਵੱਖ-ਵੱਖ ਨੇ,
ਕਿਸਮਤ ਉਹਦੇ ਨਾਲ ਮਿਲਾ ਦੇ ਅੱਲ੍ਹਾ ਵੇ।
ਹਸਾਉਣ ਨੇ ਤਾਂ ਸਭ ਨੂੰ ਆਉਂਦਾ ਹੋਣਾ ਚਾਹੀਦਾ,
ਰਵਾਉਣ ਨੂੰ ਤਾਂ ਸਾਰੀ ਦੁਨੀਆ ਬੈਠੀ ਹੈ।
ਕਿਆਮਤ ਤੱਕ ਵੀ ਖਤਮ ਨਹੀਂ ਹੋਣੀ,
ਸੌਂਹ ਤੇਰੀ, ਐਨੀ ਮੁਹੱਬਤ ਕਰਦੀ ਹਾਂ।
ਹਮਸਫਰ ਸੋਹਣਾ ਤੇ ਅਮੀਰ ਨਹੀਂ,
ਬਸ ਕਦਰ ਕਰਨ ਵਾਲਾ ਹੋਣਾ ਚਾਹੀਦਾ।
ਜਿਸ ਦੇ ਦਿਲ ਨਾਲ ਰਿਸ਼ਤੇ ਹੋਣ,
ਉਹ ਮੁਸ਼ਕਲਾਂ ਦੇ ਮੋਹਤਾਜ ਨਹੀਂ ਹੁੰਦੇ।
ਦਿਲ ਦੀਆਂ ਗੱਲਾਂ,
ਇਸ ਦੇ ਅੰਦਰ ਪੀੜਾਂ ਭਰੀਆਂ।
ਤਾ ਹੁਣ ਛੱਡਣ ਬਾਰੇ ਨਾ ਸੋਚੀਂ,
ਜਦੋਂ ਦਿਲਾਂ ਦੇ ਰਿਸ਼ਤੇ ਬਣ ਜਾਣ।
Punjabi Love Shayari for Husband
ਮੇਰੇ ਰੱਬ ਦਾ ਸਭ ਤੋਂ ਸੋਹਣਾ ਤੋਹਫ਼ਾ ਤੂੰ ਏ,
ਮੇਰੇ ਹਰ ਸਾਹ ਦੀ ਵਜ੍ਹਾ ਤੂੰ ਏ।
ਤੇਰਾ ਸਾਥ ਮਿਲਿਆ ਤਾਂ ਹੌਸਲਾ ਮਿਲ ਗਿਆ,
ਮੇਰੀ ਜ਼ਿੰਦਗੀ ਨੂੰ ਮਕਸਦ ਮਿਲ ਗਿਆ।
ਮੇਰਾ ਮਾਣ, ਮੇਰੀ ਇੱਜ਼ਤ, ਮੇਰਾ ਪਿਆਰ ਤੂੰ ਏ,
ਮੇਰੀ ਪੂਰੀ ਦੁਨੀਆ ਤੂੰ ਏ।
ਤੇਰੇ ਨਾਲ ਹਰ ਮੁਸ਼ਕਲ ਆਸਾਨ ਲੱਗਦੀ ਏ,
ਕਿਉਂਕਿ ਮੇਰੇ ਨਾਲ ਮੇਰਾ ਹੀਰੋ ਹੁੰਦਾ ਏ।
ਮੇਰਾ ਹਰ ਸੁਪਨਾ ਤੇਰੇ ਨਾਲ ਜੁੜਿਆ ਏ,
ਤੂੰ ਹੀ ਮੇਰਾ ਅੱਜ ਤੇ ਤੂੰ ਹੀ ਮੇਰਾ ਕੱਲ੍ਹ ਏ।
ਬਿਨਾਂ ਜਾਵਾਂ ਤੇ ਕਿੱਥੇ ਜਾਵਾਂ,
ਬਿਨਾਂ ਤੇਰੇ ਹੋਰ ਕੋਈ ਇਸ ਦਿਲ ‘ਚ ਵੱਸਦਾ ਨਹੀਂ।
ਹੁਣ ਤਾਂ ਤੈਨੂੰ ਹੀ ਤੱਕਣਾ,
ਬਿਨਾਂ ਇਹਨਾਂ ਅੱਖੀਆਂ ਨੂੰ ਕੋਈ ਜੱਚਦਾ ਨਹੀਂ।
ਉਹਨੇ ਪੁੱਛਿਆ ਕੀ ਪਸੰਦ ਏ ਤੈਨੂੰ,
ਜੋ ਤੈਨੂੰ ਵੇਖਣ ਨਾਲ ਮਿਲਦਾ,
ਸਾਰਾ ਮਸਲਾ ਹੀ ਉਸ ਸਕੂਨ ਦਾ ਏ।
ਤੂੰ ਜੋ ਮਰਜ਼ੀ ਕਹਿ ਲੈ ਮੈਨੂੰ,
ਇੰਨਾ ਹੋਰ ਕਿਸੇ ਨੂੰ ਹੱਕ ਨਹੀਂ।
ਅਸੀਂ ਤੇਰੇ ਆਂ ਤੇ ਤੇਰੇ ਹੀ ਰਹਾਂਗੇ,
ਇਸ ਗੱਲ ‘ਚ ਕੋਈ ਵੀ ਸ਼ੱਕ ਨਹੀਂ।
ਤੇਰੇ ਤੋਂ ਡਰ ਜ਼ਰੂਰ ਆ,
ਪਰ ਵੱਖ ਨਹੀਂ।
ਤੇਰੇ ਨਾਲ ਹੀ ਸਭ ਕੁਝ ਮੇਰਾ,
ਤੇਰੇ ਬਿਨਾਂ ਕੱਖ ਨਹੀਂ।
ਤੈਨੂੰ ਦੇਖ ਖੁਸ਼ ਹੋਵਾਂ ਮੈਂ,
ਤੇਰਾ ਹੱਸਣਾ ਮੇਰੇ ਲਈ ਜੰਨਤ ਏ।
ਮੈਂ ਹੋਰ ਨਹੀਂ ਕੁਝ ਵੀ ਮੰਗਦਾ ਰੱਬ ਤੋਂ,
ਇੱਕ ਤੂੰ ਹੀ ਮੇਰੀ ਮੰਨਤ ਏ।
ਮੇਰਾ ਪਿਆਰ ਆਵਾਜ਼ ਨਹੀਂ ਕਰਦਾ,
ਚੁੱਪ ਰਹਿ ਕੇ ਵੀ ਨਿਭਾਉਣਾ ਜਾਣਦਾ ਏ।
ਜੇ ਤੂੰ ਕਦੇ ਮੇਰੀ ਖਾਮੋਸ਼ੀ ਨੂੰ ਸੁਣ ਸਕੇਂ,
ਤਾਂ ਸਮਝ ਲਈਂ ਇਹ ਦਿਲ ਸਿਰਫ਼ ਤੇਰਾ ਇੰਤਜ਼ਾਰ ਕਰਦਾ ਏ।
ਠੁਕਰਾ ਕੇ ਸਾਰੀ ਕਾਇਨਾਤ ਨੂੰ,
ਮੈਂ ਤੈਨੂੰ ਸੱਜਣਾ ਚੁਣਿਆ ਏ।
ਤੈਨੂੰ ਆਪਣਾ ਮੰਨ ਕੇ ਸਭ ਕੁਝ,
ਤੇਰੇ ਉੱਤੇ ਹੀ ਵਾਰ ਦਿੱਤਾ ਏ।
ਤੂੰ ਪੁੱਛ ਲਵੇਂ ਬੱਸ ਚੱਜ ਨਾਲ ਹਾਲ ਮੇਰਾ,
ਦੇਖ ਕਿੰਨਾ ਸਸਤਾ ਹੈ,
ਦਿਲ ਦਾ ਇਲਾਜ ਮੇਰਾ।
ਚਿਹਰੇ ਦਾ ਹੈ ਨੂਰ ਐਸਾ,
ਮੁੜ ਮੁੜ ਤੱਕਣ ਨੂੰ ਜੀ ਕਰਦਾ।
ਜਦ ਵੀ ਸੋਹਣਾ ਜਾ ਹੱਸਦੀ ਏ,
ਇੰਝ ਲੱਗਦਾ ਰੱਬ ਉਸ ਵਿੱਚ ਵੱਸਦਾ।
ਤੇਰੀ ਤਾਰੀਫ਼ ਵਿੱਚ ਹੁਣ ਲਿਖਾਂ ਕੀ,
ਮੇਰੀ ਮੁਰਝਾਈ ਹੋਈ ਜ਼ਿੰਦਗੀ ‘ਚ ਗੁਲਾਬ ਏ ਤੂੰ।
Punjabi Love Shayari For Wife
ਮੇਰੀ ਜ਼ਿੰਦਗੀ ਦੀ ਰਾਣੀ ਤੂੰ ਏ,
ਮੇਰੇ ਦਿਲ ਦੀ ਕਹਾਣੀ ਤੂੰ ਏ।
ਤੇਰੀ ਮੁਸਕਰਾਹਟ ਮੇਰੀ ਤਾਕਤ ਏ,
ਤੇਰਾ ਪਿਆਰ ਮੇਰੀ ਦੌਲਤ ਏ।
ਤੂੰ ਮੇਰੇ ਘਰ ਦੀ ਰੋਸ਼ਨੀ ਏ,
ਤੂੰ ਮੇਰੀ ਹਰ ਖੁਸ਼ੀ ਏ।
ਤੇਰੇ ਨਾਲ ਹੀ ਮੇਰਾ ਜਹਾਨ ਪੂਰਾ ਏ,
ਤੂੰ ਹੀ ਮੇਰਾ ਸਭ ਤੋਂ ਸੋਹਣਾ ਸੁਪਨਾ ਏ।
ਰੱਬ ਨੇ ਤੈਨੂੰ ਮੇਰੇ ਲਈ ਬਣਾਇਆ ਏ,
ਤੈਨੂੰ ਹੀ ਮੇਰੀ ਕਿਸਮਤ ਬਣਾਇਆ ਏ।
ਬਸ ਕੁਝ ਇਸ ਤਰ੍ਹਾਂ ਹੀ,
ਤੂੰ ਖ਼ਿਆਲ ਰੱਖੀਂ ਮੇਰਾ,
ਮੈਂ ਖੁੱਲ੍ਹ ਕੇ ਰੱਖਾਂ ਤੇਰਾ।
ਜੇ ਮੈਨੂੰ ਪਤਾ ਨਾ ਹੁੰਦਾ ਕਿ ਪਿਆਰ ਕੀ ਹੁੰਦਾ,
ਤਾਂ ਤੇਰੇ ਨਾਲ ਰਹਿਣ ਦਾ ਦਿਲ ਨਾ ਕਰਦਾ।
ਭਾਵੇਂ ਮੈਂ ਕੱਲੀ ਹੋਵਾਂ,
ਪਰ ਤੇਰਾ ਹੀ ਖ਼ਿਆਲ ਆਉਂਦਾ।
ਨਜ਼ਰ ਨਾ ਲਾ ਦੇਵੇ ਕੋਈ,
ਜਿੰਨਾ ਪਿਆਰ ਤੂੰ ਮੈਨੂੰ ਕਰਦਾ ਏ।
ਮੈਂ ਗੁੱਸੇ ਵਿੱਚ ਘੂਰ ਦੇਵਾਂ,
ਤਾਂ ਹੱਸ ਹੱਸ ਕੇ ਵੀ ਤੂੰ ਜਰਦਾ ਏ।
ਉਹਦਾ ਨਜ਼ਰ ਉਠਾ ਕੇ ਦੇਖਣਾ ਮੈਨੂੰ,
ਮੈਂ ਸਜ਼ਾ ਸਮਝ ਨਹੀਂ ਸੀ।
ਉਹ ਚੜ੍ਹਦੇ ਦਿਨ ਨੂੰ ਰਾਤ ਆਖ ਦਿੰਦੀ,
ਮੈਂ ਉਹਨੂੰ ਹੀ ਮੁਲਾਕਾਤ ਸਮਝ ਸੀ।
ਮੈਂ ਕਿਸੇ ਵੱਲ ਨਾ ਤੱਕਾਂ,
ਭਾਵੇਂ ਲੱਖ ਸੋਹਣੇ ਆ ਜਾਣ।
ਜੇ ਕਦੇ ਉਤਰ ਵੀ ਜਾਵਾਂ,
ਸੁੱਖ ਆਪਣੇ ਸਿਰ ਨਾਲ ਢੱਕਾਂ।
ਨੀ ਤਾਂ ਮੈਂ ਸੋਹਣੀ ਨੀ,
ਜਿੰਨਾ ਪਿਆਰ ਤੂੰ ਮੈਨੂੰ ਕਰਦਾ ਏ।
ਤੇਰੇ ਤੋਂ ਮੈਂ ਛੋਟੀ ਆਂ,
ਪਰ ਗੱਲ ਗੱਲ ‘ਤੇ ਮੈਥੋਂ ਡਰਦਾ ਏ।
ਮਸਤ ਸਮੇਂ ਨੂੰ ਬਦਲਣ ਵਾਲਾ ਪੈਣਾ ਚਾਹੀਦਾ,
ਸਮੇਂ ਦੇ ਨਾਲ ਬਦਲਣ ਵਾਲਾ ਨਹੀਂ।
ਖ਼ਾਮੋਸ਼ੀ ਨਾਲ ਮੈਂ ਉਸ ਨੂੰ ਦੇਖਦੀ ਹੀ ਰਹੀ,
ਸੁਣਿਆ ਹੈ ਇਬਾਦਤ ਵਿੱਚ ਬੋਲਿਆ ਨਹੀਂ ਕਰਦੇ।
ਪਾਣੀ ਛਾਣਣੀ ‘ਚੋਂ ਕਾਂ ਪੀਂਦਾ,
ਤੇਰੇ ਵਿੱਚ ਰੱਬ ਦਿਸਿਆ,
ਤੈਨੂੰ ਸੱਜਦਾ ਤਾਂ ਕੀਤਾ।
ਜੇ ਤੂੰ ਮੇਰੇ ਵੱਲ ਹੋ ਜਾਵੇਂ,
ਹਰ ਮੁਸ਼ਕਲ ਦਾ ਹੱਲ ਹੋ ਜਾਵੇ।
ਹਫ਼ਤਾ ਹੋਵੇ ਤੂੰ ਕੱਲ੍ਹ ਨੂੰ ਆਵੇਂ,
ਰੱਬ ਕਰੇ ਹਰ ਦਿਨ ਕੱਲ੍ਹ ਹੋ ਜਾਵੇ।
Bulleh Shah Love Shayari in Punjabi
“ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ,
ਜਾ ਜਾ ਵੜਦੇ ਮੰਦਰ ਮਸੀਤੀਂ, ਕਦੇ ਆਪਣੇ ਦਿਲ ਵਿੱਚ ਵੜਿਆ ਹੀ ਨਹੀਂ।” ✨📖
“ਬੁੱਲ੍ਹਿਆ! ਅਸਾਂ ਮਰਨਾ ਨਾਹੀਂ, ਗੋਰ ਪਇਆ ਕੋਈ ਹੋਰ,
ਅਸਾਂ ਇਸ਼ਕ ਦੀ ਪੀਤੀ ਪਿਆਲੀ, ਸਾਡਾ ਵੱਸੇ ਵਿੱਚ ਹਜ਼ੂਰ।” 🍷❤️
“ਮੰਦਰ ਢਾਹ ਦੇ, ਮਸੀਤ ਢਾਹ ਦੇ, ਢਾਹ ਦੇ ਜੋ ਕੁਝ ਢਹਿੰਦਾ,
ਪਰ ਕਿਸੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ।” 🙏🕊️
“ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,
ਸੱਦੋ ਨੀ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ।” 👩❤️👨🌹
“ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ, ਜੇ ਦਿਲ ਵਿੱਚ ਇਸ਼ਕ ਨਾ ਕੀਤੀ,
ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀਂ।” 🕌❤️
ਅਸੀਂ ਨਾਜ਼ੁਕ ਦਿਲ ਦੇ ਬੰਦੇ ਹਾਂ,
ਸਾਡਾ ਦਿਲ ਨਾ ਯਾਰ ਦੁਖਾਇਆ ਕਰ.
ਨਾ ਝੂਠੇ ਵਾਅਦੇ ਕਰਿਆ ਕਰ,
ਨਾ ਝੂਠੀਆਂ ਕਸਮਾਂ ਖਾਇਆ ਕਰ. 💔
ਕੋਈ ਮੁੱਲ ਨਹੀਂ ਜੱਗ ਤੇ ਰਿਸ਼ਤਿਆਂ ਦਾ,
ਇਹ ਛੁੱਟਦੇ ਛੁੱਟਦੇ ਛੁੱਟ ਜਾਂਦੇ.
ਕਦੀ ਪਿਆਰ ਨਹੀਂ ਮੁੱਕਦਾ ਦਿਲਾਂ ਵਿੱਚੋਂ,
ਸਾਹ ਮੁੱਕਦੇ ਮੁੱਕਦੇ ਮੁੱਕ ਜਾਂਦੇ. ❤️
ਦਿਲ ਨੂੰ ਲੱਗ ਜਾਣ ਰੋਗ ਤੇ ਕਿ ਕਰੀਏ,
ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕਿ ਕਰੀਏ.
ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਐ ਹਰ ਵੇਲੇ ਬੁੱਲ੍ਹੇਆ,
ਜੇ ਯਾਰ ਹੀ ਭੁੱਲ ਜਾਣ ਤੇ ਕਿ ਕਰੀਏ. 😢
ਜਿਸ ਯਾਰ ਦੇ ਯਾਰ ਹਜ਼ਾਰ ਹੋਣ,
ਉਸ ਯਾਰ ਨੂੰ ਯਾਰ ਨਾ ਸਮਝੀਂ.
ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ,
ਉਸ ਪਿਆਰ ਨੂੰ ਪਿਆਰ ਨਾ ਸਮਝੀਂ. 💞
“ਬਾਹਰ ਢੂੰਡੇਂ ਅੰਦਰ ਵੱਸਦਾ, ਏਹੋ ਭੇਤ ਪਿਆਰਾ,
ਬੁੱਲ੍ਹਿਆ ਜਿਸ ਨੇ ਆਪਾ ਪਛਾਣਿਆ, ਓਹੀ ਜਿੱਤਿਆ ਜਗ ਸਾਰਾ।” 🧘♂️✨
“ਬੁੱਲ੍ਹਾ ਕੀ ਜਾਣਾ ਮੈਂ ਕੌਣ,
ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ।” 🌊💫
“ਇਸ਼ਕ ਦੀ ਨਵੀਂਓਂ ਨਵੀਂ ਬਹਾਰ,
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਿਦ ਕੋਲੋਂ ਜੀਅੜਾ ਡਰਿਆ।” 🔥🌸
“ਬੁੱਲ੍ਹੇ ਸ਼ਾਹ ਚੱਲ ਓਥੇ ਚੱਲੀਏ, ਜਿੱਥੇ ਸਾਰੇ ਹੋਣ ਅੰਨ੍ਹੇ,
ਨਾ ਕੋਈ ਸਾਡੀ ਜ਼ਾਤ ਪਛਾਣੇ, ਨਾ ਕੋਈ ਸਾਨੂੰ ਮੰਨੇ।” 🎭👣
“ਬੁੱਲ੍ਹਿਆ ਸ਼ਾਹ ਅਨਾਇਤ ਦੇ ਬੂਹੇ, ਜਿਸ ਨੇ ਕੱਪੜੇ ਰੰਗੇ ਲਾਲ,
ਇੱਕੋ ਨਿਗਾਹ ਮੁਰਸ਼ਦ ਦੀ ਨਾਲ, ਮਿਟ ਗਏ ਸਭ ਜੰਜਾਲ।” 🚩💖
“ਸੱਚ ਆਖਾਂ ਤਾਂ ਭਾਂਬੜ ਮੱਚਦਾ, ਝੂਠ ਆਖਾਂ ਤਾਂ ਕੁਝ ਨਾ ਬਚਦਾ,
ਜੀਅ ਦੋਹਾਂ ਗੱਲਾਂ ਤੋਂ ਡਰਦਾ ਹੈ, ਪਰ ਬੁੱਲ੍ਹਾ ਸੱਚੀ ਗੱਲ ਹੀ ਕਰਦਾ ਹੈ।” 🗣️🔥
Punjabi Love Status | ਪੰਜਾਬੀ ਲਵ ਸਟੇਟਸ
Tere naal oh rishta ae mera,
Jisda koi naam nahi, par ehsaas bohot gehra ae.ਤੇਰੇ ਨਾਲ ਉਹ ਰਿਸ਼ਤਾ ਹੈ ਮੇਰਾ,
ਜਿਸਦਾ ਕੋਈ ਨਾਮ ਨਹੀਂ, ਪਰ ਅਹਿਸਾਸ ਬਹੁਤ ਡੂੰਘਾ ਹੈ। ❤️
Jiven phullan naal khushboo sajdi ae,
Uven hi mere naal tu sajda ae.ਜਿਵੇਂ ਫੁੱਲਾਂ ਨਾਲ ਖੁਸ਼ਬੂ ਜਚਦੀ ਹੈ,
ਉਵੇਂ ਹੀ ਮੇਰੇ ਨਾਲ ਤੂੰ ਜਚਦਾ ਏ।
Duniya di bheed vich sab mil jande ne,
Par tere varga sukoon kitte nahi milda.ਦੁਨੀਆ ਦੀ ਭੀੜ ਵਿੱਚ ਸਭ ਮਿਲ ਜਾਂਦੇ ਨੇ,
ਪਰ ਤੇਰੇ ਵਰਗਾ ਸਕੂਨ ਕਿਤੇ ਨਹੀਂ ਮਿਲਦਾ।
Rabb agge ikko dua mangde haan,
Ke tere chehre di muskaan kade fikki na pave.ਰੱਬ ਅੱਗੇ ਇੱਕੋ ਦੁਆ ਮੰਗਦੇ ਹਾਂ,
ਕਿ ਤੇਰੇ ਚਿਹਰੇ ਦੀ ਮੁਸਕਾਨ ਕਦੇ ਫਿੱਕੀ ਨਾ ਪਵੇ। 😊
Pyaar pa lena hi mohabbat nahi,
Pyaar nu umar bhar nibhauna asli ishq ae.ਪਿਆਰ ਪਾ ਲੈਣਾ ਹੀ ਮੁਹੱਬਤ ਨਹੀਂ,
ਪਿਆਰ ਨੂੰ ਸਾਰੀ ਉਮਰ ਨਿਭਾਉਣਾ ਅਸਲੀ ਇਸ਼ਕ ਹੈ।
Meriyaan saariyaan khushiyan tere naam,
Te tere saare dukh meri jholi vich hon.ਮੇਰੀਆਂ ਸਾਰੀਆਂ ਖੁਸ਼ੀਆਂ ਤੇਰੇ ਨਾਮ,
ਤੇ ਤੇਰੇ ਸਾਰੇ ਦੁੱਖ ਮੇਰੀ ਝੋਲੀ ਵਿੱਚ ਹੋਣ।
Tu meri oh aadat ae,
Jisnu main kade chhadna nahi chahunda.ਤੂੰ ਮੇਰੀ ਉਹ ਆਦਤ ਹੈਂ,
ਜਿਸਨੂੰ ਮੈਂ ਕਦੇ ਵੀ ਛੱਡਣਾ ਨਹੀਂ ਚਾਹੁੰਦਾ।
Kade fursat mile taan vekhi meri akhaan nu,
Inna vich sirf tera hi naam likhya ae.ਕਦੇ ਫ਼ੁਰਸਤ ਮਿਲੇ ਤਾਂ ਪੜ੍ਹ ਕੇ ਵੇਖੀਂ ਮੇਰੀਆਂ ਅੱਖਾਂ ਨੂੰ,
ਇਨ੍ਹਾਂ ਵਿੱਚ ਸਿਰਫ਼ ਤੇਰਾ ਹੀ ਨਾਮ ਲਿਖਿਆ ਹੈ। 👀
Hazaraan chehre ne is jahan vich,
Par mainu sirf teri hi talaash rehndi ae.ਹਜ਼ਾਰਾਂ ਚਿਹਰੇ ਨੇ ਇਸ ਜਹਾਨ ਵਿੱਚ,
ਪਰ ਮੈਨੂੰ ਸਿਰਫ਼ ਤੇਰੀ ਹੀ ਤਲਾਸ਼ ਰਹਿੰਦੀ ਹੈ।
Je ishq gunaah ae,
Tan main eh gunaah vaar-vaar karna chahunda.ਜੇਕਰ ਇਸ਼ਕ ਗੁਨਾਹ ਹੈ,
ਤਾਂ ਮੈਂ ਇਹ ਗੁਨਾਹ ਵਾਰ-ਵਾਰ ਕਰਨਾ ਚਾਹੁੰਦਾ ਹਾਂ।
Teri ikk jhalak paun layi,
Main sara din teriyan raahan vich palken vichha sakda.ਤੇਰੀ ਇੱਕ ਝਲਕ ਪਾਉਣ ਲਈ,
ਮੈਂ ਸਾਰਾ ਦਿਨ ਤੇਰੀਆਂ ਰਾਹਾਂ ਵਿੱਚ ਪਲਕਾਂ ਵਿਛਾ ਸਕਦਾ ਹਾਂ।
Rooh tak vas gaya ae pyaar tera,
Hun taan saahan vich vi teri mehak aundi ae.ਰੂਹ ਤੱਕ ਵੱਸ ਗਿਆ ਹੈ ਪਿਆਰ ਤੇਰਾ,
ਹੁਣ ਤਾਂ ਸਾਹਾਂ ਵਿੱਚ ਵੀ ਤੇਰੀ ਹੀ ਮਹਿਕ ਆਉਂਦੀ ਹੈ। 🌸
Pyaar tan sab karde ne,
Par saada pyaar roohani ae.ਪਿਆਰ ਤਾਂ ਬਹੁਤ ਕਰਦੇ ਨੇ ਸਾਰੇ,
ਪਰ ਸਾਡਾ ਪਿਆਰ ਰੂਹਾਨੀ ਹੈ।
Mainu nahi pata kismat ki hundi ae,
Bas tera saath mil jave taan main khushnaseeb haan.ਮੈਨੂੰ ਨਹੀਂ ਪਤਾ ਕਿ ਕਿਸਮਤ ਕੀ ਹੁੰਦੀ ਹੈ,
ਬਸ ਤੇਰਾ ਸਾਥ ਮਿਲ ਜਾਵੇ ਤਾਂ ਮੈਂ ਖ਼ੁਦ ਨੂੰ ਕਿਸਮਤ ਵਾਲਾ ਸਮਝਦਾ ਹਾਂ।
Dil diyaan gallan dil vich reh jandiyan ne,
Jadon tu mere saamne aa khadi hove.ਦਿਲ ਦੀਆਂ ਗੱਲਾਂ ਦਿਲ ਵਿੱਚ ਹੀ ਰਹਿ ਜਾਂਦੀਆਂ ਨੇ,
ਜਦੋਂ ਤੂੰ ਮੇਰੇ ਸਾਹਮਣੇ ਆ ਕੇ ਖੜ੍ਹ ਜਾਂਦੀ ਹੈਂ।
Romantic Lines by Satinder Sartaaj
Pyaar hunda phullan te malook sohniye,
Jiven hundi morni di kook sohniye.ਪਿਆਰ ਹੁੰਦਾ ਫੁੱਲਾਂ ਤੇ ਮਲੂਕ ਸੋਹਣਿਆਂ,
ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆਂ।
Zikr tera hove taan muskura dinde haan,
Asi dil di gall hawavan nu suna dinde haan.ਜ਼ਿਕਰ ਤੇਰਾ ਹੋਵੇ ਤਾਂ ਮੁਸਕਰਾ ਦਿੰਦੇ ਹਾਂ,
ਅਸੀਂ ਦਿਲ ਦੀ ਗੱਲ ਹਵਾਵਾਂ ਨੂੰ ਸੁਣਾ ਦਿੰਦੇ ਹਾਂ।
Sanu tere naal pyaar ae,
Sanu tera intezaar ae, tu hi saadi zindagi da aadhaar ae.ਸਾਨੂੰ ਤੇਰੇ ਨਾਲ ਪਿਆਰ ਏ,
ਸਾਨੂੰ ਤੇਰਾ ਇੰਤਜ਼ਾਰ ਏ, ਤੂੰ ਹੀ ਸਾਡੀ ਜ਼ਿੰਦਗੀ ਦਾ ਇੱਕੋ-ਇੱਕ ਆਧਾਰ ਏ।
Tere naam da taweez paa ke firde haan,
Asi tere pairan di mitti nu chumde haan.ਤੇਰੇ ਨਾਮ ਦਾ ਤਵੀਤ ਪਾ ਕੇ ਘੁੰਮਦੇ ਹਾਂ,
ਅਸੀਂ ਤੇਰੇ ਪੈਰਾਂ ਦੀ ਮਿੱਟੀ ਨੂੰ ਚੁੰਮਦੇ ਹਾਂ।
Ishq tere di chaashni vich doobe hoye haan,
Asi teriyan yaadan de muhtaaj hoye haan.ਇਸ਼ਕ ਤੇਰੇ ਦੀ ਚਾਸ਼ਣੀ ਵਿੱਚ ਡੁੱਬੇ ਹੋਏ ਹਾਂ,
ਅਸੀਂ ਤਾਂ ਤੇਰੀਆਂ ਯਾਦਾਂ ਦੇ ਮੁਹਤਾਜ ਹੋਏ ਹਾਂ।
Masoomiyat teri da kaayal ho gaya,
Main teri ikk muskaan te ghayal ho gaya.ਮਾਸੂਮਿਅਤ ਤੇਰੀ ਦਾ ਕਾਇਲ ਹੋ ਗਿਆ,
ਮੈਂ ਤਾਂ ਤੇਰੀ ਇੱਕ ਮੁਸਕਾਨ ‘ਤੇ ਘਾਇਲ ਹੋ ਗਿਆ।
Tere haase jiven chidian di chahik hunde ne,
Tere saah jiven bagaan di mehak hunde ne.ਤੇਰੇ ਹਾਸੇ ਜਿਵੇਂ ਚਿੜੀਆਂ ਦੀ ਚਹਿਕ ਹੁੰਦੇ ਨੇ,
ਤੇਰੇ ਸਾਹ ਜਿਵੇਂ ਬਾਗਾਂ ਦੀ ਮਹਿਕ ਹੁੰਦੇ ਨੇ।
Asi roohan de haani haan,
Eh duniyaavi rishte sirf kahani ne.ਅਸੀਂ ਰੂਹਾਂ ਦੇ ਹਾਣੀ ਹਾਂ,
ਇਹ ਦੁਨਿਆਵੀ ਰਿਸ਼ਤੇ ਤਾਂ ਸਿਰਫ਼ ਕਹਾਣੀ ਨੇ।
Saadi har shaam teri yaad naal shuru hundi ae,
Har saver tere deedar di umeed naal.ਸਾਡੀ ਤਾਂ ਹਰ ਸ਼ਾਮ ਤੇਰੀ ਯਾਦ ਨਾਲ ਸ਼ੁਰੂ ਹੁੰਦੀ ਹੈ,
ਤੇ ਹਰ ਸਵੇਰ ਤੇਰੇ ਦੀਦਾਰ ਦੀ ਉਮੀਦ ਨਾਲ।
Sajjan ji tuhanu assi rabb mann laya,
Tuhade ishq vich khud nu hi gawa laya.ਸੱਜਣ ਜੀ ਤੁਹਾਨੂੰ ਅਸਾਂ ਰੱਬ ਮੰਨਿਆ,
ਤੁਹਾਡੇ ਇਸ਼ਕ ਵਿੱਚ ਖ਼ੁਦ ਨੂੰ ਹੀ ਛੱਡ ਬੰਨ੍ਹਿਆ।
Fida sab hunde, tu nisaar ho ja,
Ohnu pata lagge taan gumaan hove.ਫਿਦਾ ਸਭ ਹੁੰਦੇ, ਤੂੰ ਨਿਸਾਰ ਹੋ ਜਾ,
ਉਹਨੂੰ ਪਤਾ ਲੱਗੇ ਤਾਂ ਗੁਮਾਨ ਹੋਵੇ।
Ajj ohda deedar mainu ho gaya,
Na gall mere wass di rahi.ਅੱਜ ਉਹਦਾ ਦੀਦਾਰ ਮੈਨੂੰ ਹੋ ਗਿਆ,
ਨਾ ਗੱਲ ਮੇਰੇ ਵੱਸ ਦੀ ਰਹੀ।
Jadon zikar tera hove, rukh bolan lagde ne,
Patjhad da mausam vi rangeen jiha lagda.ਜਦੋਂ ਜ਼ਿਕਰ ਤੇਰਾ ਹੋਵੇ, ਰੁੱਖ ਬੋਲਣ ਲੱਗਦੇ ਨੇ,
ਪਤਝੜ ਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ।
Tere vaaste ve sajjna, peedan assi handaiyan,
Sarmaye zindagi de, ehi daulatan kamaaiyan.ਤੇਰੇ ਵਾਸਤੇ ਵੇ ਸੱਜਣਾ, ਪੀੜਾਂ ਅਸੀਂ ਹੰਡਾਈਆਂ,
ਸਰਮਾਏ ਜ਼ਿੰਦਗੀ ਦੇ, ਇਹੀ ਦੌਲਤਾਂ ਕਮਾਈਆਂ।
Sanu ajjkal sheesha bada chhed da,
Naale cheti gall-baat nahin nibed da.ਸਾਨੂੰ ਅੱਜਕੱਲ੍ਹ ਸ਼ੀਸ਼ਾ ਬੜਾ ਛੇੜਦਾ,
ਨਾਲੇ ਛੇਤੀ ਗੱਲ-ਬਾਤ ਨਹੀਂ ਨਿਬੇੜਦਾ।
True Love Shayari In Punjabi | ਸੱਚਾ ਪਿਆਰ ਸ਼ਾਇਰੀ
ਤੇਰੀ ਮੁਹੱਬਤ ਮੇਰੇ ਲਈ ਰੱਬ ਦੀ ਬੰਦਗੀ ਵਰਗੀ ਹੈ,
ਤੈਨੂੰ ਚਾਹੁੰਦੇ ਰਹਿਣਾ ਹੀ ਮੇਰੀ ਅਸਲੀ ਜ਼ਿੰਦਗੀ ਹੈ। ❤️✨
ਸੂਰਤਾਂ ਨਾਲ ਨਹੀਂ, ਸਾਨੂੰ ਤੇਰੀ ਰੂਹ ਨਾਲ ਇਸ਼ਕ ਹੋ ਗਿਆ,
ਤੇਰੇ ਨਾਲ ਹਰ ਜਨਮ ਦਾ ਸਫ਼ਰ ਹੋ ਗਿਆ। 🌹💖
ਰੱਬ ਕੋਲੋਂ ਮੰਗਿਆ ਸੀ ਸੱਚਾ ਸਾਥ ਉਮਰਾਂ ਲਈ,
ਤੂੰ ਮਿਲਿਆ ਤਾਂ ਹਰ ਦੁਆ ਕਬੂਲ ਹੋ ਗਈ। 🙏💍
ਸੱਚੇ ਪਿਆਰ ਵਿੱਚ ਸ਼ਬਦ ਨਹੀਂ ਹੁੰਦੇ,
ਅੱਖਾਂ ਦੀ ਖਾਮੋਸ਼ੀ ਵੀ ਸਭ ਕੁਝ ਕਹਿ ਜਾਂਦੀ ਹੈ। 👁️❤️
ਸਾਦਗੀ ਵਿੱਚ ਹੀ ਸੱਚੀ ਖੂਬਸੂਰਤੀ ਹੁੰਦੀ ਹੈ,
ਤੇਰੇ ਨਾਲ ਹਰ ਪਲ ਖਾਸ ਹੁੰਦਾ ਹੈ। ✨🌸
ਤੂੰ ਮੇਰਾ ਉਹ ਹੱਕ ਹੈਂ ਜਿਸ ਨੂੰ ਮੈਂ ਕਦੇ ਛੱਡ ਨਹੀਂ ਸਕਦਾ,
ਤੇਰੇ ਬਿਨਾਂ ਮੈਂ ਆਪਣਾ ਆਪ ਵੀ ਅਧੂਰਾ ਲੱਗਦਾ। 💓🤝
ਰਿਸ਼ਤੇ ਸਿਰਫ਼ ਨਾਮਾਂ ਨਾਲ ਨਹੀਂ ਬਣਦੇ,
ਰੂਹਾਂ ਮਿਲਣ ਨਾਲ ਇਸ਼ਕ ਜਨਮ ਲੈਂਦਾ ਹੈ। 🌸💞
ਹਰ ਜਨਮ ਵਿੱਚ ਤੇਰਾ ਹੀ ਸਾਥ ਚਾਹੀਦਾ ਹੈ,
ਮੇਰੀ ਹਰ ਸਾਹ ਤੇਰਾ ਹੀ ਨਾਮ ਲੈਂਦੀ ਹੈ। ⏳❤️
ਸੱਚੀ ਮੁਹੱਬਤ ਕਦੇ ਖਤਮ ਨਹੀਂ ਹੁੰਦੀ,
ਇਹ ਤਾਂ ਹਰ ਜਨਮ ਵਿੱਚ ਨਵਾਂ ਰੂਪ ਲੈਂਦੀ ਹੈ। 💕🔥
ਮੇਰਾ ਦਿਲ ਸਿਰਫ਼ ਤੇਰੇ ਲਈ ਧੜਕਦਾ ਹੈ,
ਤੂੰ ਹੀ ਮੇਰੀ ਹਰ ਖੁਸ਼ੀ ਦਾ ਕਾਰਨ ਹੈ। 💖🎶
ਨਾ ਕੋਈ ਹੱਦ, ਨਾ ਕੋਈ ਦੂਰੀ ਰੋਕ ਸਕਦੀ ਹੈ,
ਮੇਰਾ ਪਿਆਰ ਤੇਰੇ ਲਈ ਬੇਪਨਾਹ ਹੈ। 🌍❤️
ਰੱਬ ਕਰੇ ਹਰ ਜਨਮ ਵਿੱਚ ਤੂੰ ਮੇਰੇ ਨਾਲ ਹੋਵੇਂ,
ਮੇਰੀ ਦੁਨੀਆ ਸਿਰਫ਼ ਤੇਰੇ ਨਾਲ ਹੀ ਪੂਰੀ ਹੋਵੇ। 🌹💍
ਸੱਚਾ ਪਿਆਰ ਉਹ ਨਹੀਂ ਜੋ ਸਿਰਫ਼ ਚਿਹਰੇ ਦੀ ਚਮਕ ਵੇਖੇ,
ਇਹ ਤਾਂ ਉਹ ਅਹਿਸਾਸ ਹੈ ਜੋ ਰੂਹ ਦੀ ਸਾਦਗੀ ਨੂੰ ਵੇਖ ਕੇ ਹੋਵੇ। ❤️✨
ਸੱਚੀ ਮੁਹੱਬਤ ਕਿਸਮਤ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ,
ਜਿਸ ਨੂੰ ਮਿਲ ਜਾਵੇ, ਉਸ ਦੀ ਦੁਨੀਆ ਰੱਬ ਦੇ ਕਰੀਬ ਹੁੰਦੀ ਹੈ। 🙏🌹
ਗੱਲਾਂ ਨਾਲ ਤਾਂ ਹਰ ਕੋਈ ਪਿਆਰ ਜਤਾ ਦਿੰਦਾ ਹੈ,
ਪਰ ਸੱਚਾ ਪਿਆਰ ਉਹੀ ਹੈ ਜੋ ਅਖੀਰਲੇ ਸਾਹ ਤੱਕ ਸਾਥ ਨਿਭਾ ਦਿੰਦਾ ਹੈ। 🤝⏳
Punjabi Love Shayari 4 Lines
ਅੱਖਾਂ ਵਿੱਚ ਨੂਰ ਤੇਰਾ, ਦਿਲ ਵਿੱਚ ਤੇਰਾ ਵਾਸ ਏ,
ਤੇਰੇ ਬਿਨਾ ਏ ਜ਼ਿੰਦਗੀ ਬਿਲਕੁਲ ਉਦਾਸ ਏ।
ਤੂੰ ਮਿਲੇ ਜਾਂ ਨਾ ਮਿਲੇ ਏ ਤਾਂ ਮੁਕੱਦਰ ਦੀ ਗੱਲ ਏ,
ਪਰ ਇਸ ਟੁੱਟੇ ਦਿਲ ਨੂੰ ਅੱਜ ਵੀ ਤੇਰੀ ਆਸ ਏ। ❤️
ਤੇਰੀ ਦੀਦ ਦੀ ਤੜਪ ਸਾਡੀਆਂ ਅੱਖਾਂ ਵਿੱਚ ਰਹਿੰਦੀ ਏ,
ਸਾਡੀ ਹਰ ਇਕ ਧੜਕਨ ਬਸ ਤੇਰਾ ਨਾਮ ਲੈਂਦੀ ਏ।
ਜੇ ਤੂੰ ਹੋ ਜਾਵੇ ਦੂਰ ਤਾਂ ਸਾਹਾਂ ਵੀ ਰੁਕ ਜਾਂਦੀਆਂ ਨੇ,
ਸਾਡੀ ਰੂਹ ਵੀ ਰੱਬ ਤੋਂ ਬਸ ਤੇਰੀ ਖੈਰ ਮੰਗਦੀ ਏ। ✨
ਨਾ ਚਾਂਦ ਦੀ ਚਾਹਤ ਨਾ ਤਾਰਿਆਂ ਦੀ ਫਰਮਾਇਸ਼ ਏ,
ਹਰ ਜਨਮ ਵਿੱਚ ਤੂੰ ਮਿਲੇ ਸਾਡੀ ਬਸ ਇਹੋ ਖ਼ਾਹਿਸ਼ ਏ।
ਸੱਚੇ ਦਿਲ ਤੋਂ ਕੀਤਾ ਏ ਪਿਆਰ, ਕੋਈ ਸੌਦਾ ਨਹੀਂ ਸਾਜਣਾ,
ਤੇਰੇ ਨਾਲ ਹੀ ਸਾਡੀ ਦੁਨੀਆ ਤੇ ਤੇਰੇ ਨਾਲ ਹੀ ਖੁਦਾਈ ਏ। 🌸
ਕਦੇ ਸਕੂਲ ਦੇ ਓ ਦਿਨ ਸੀ, ਕਦੇ ਕਾਲਜ ਦੀ ਓ ਮੁਲਾਕਾਤ,
ਪਹਿਲਾ ਪਿਆਰ ਤੇਰਾ ਅੱਜ ਵੀ ਚੇਤੇ ਆਉਂਦਾ ਏ ਹਰ ਰਾਤ।
ਅਸੀਂ ਲਿਖਦੇ ਰਹੇ ਸ਼ਾਇਰੀ ਤੇਰੇ ਨਾਲ ਬੀਤੀ ਬਾਰਿਸ਼ ਦੀ,
ਓ ਮਾਸੂਮ ਮੁਹੱਬਤ ਸਾਡੀ ਸੀ ਜ਼ਿੰਦਗੀ ਦੀ ਹਸੀਨ ਸੌਗਾਤ। 🌧️
ਜੇ ਤੂੰ ਖਾਮੋਸ਼ ਹੋ ਜਾਵੇ ਤਾਂ ਅਸੀਂ ਫਨਾ ਹੋ ਜਾਈਏ,
ਤੇਰੀ ਇਕ ਮੁਸਕਾਨ ਤੇ ਅਸੀਂ ਆਪਣੀ ਜਾਨ ਵਾਰ ਜਾਈਏ।
ਲੋਕ ਕਹਿੰਦੇ ਨੇ ਸਾਡੀਆਂ ਅੱਖਾਂ ਵਿੱਚ ਨਸ਼ਾ ਏ ਤੇਰੀ ਮੁਹੱਬਤ ਦਾ,
ਹੁਣ ਤੂੰ ਹੀ ਦੱਸ ਇਸ ਬਾਜ਼ਾਰ ਵਿੱਚ ਅਸੀਂ ਕਿੱਥੇ ਜਾਈਏ?
ਜੇ ਰਾਵੀ ਵਿੱਚ ਪਾਣੀ ਕੋਈ ਨਹੀਂ,
ਤਾਂ ਆਪਣੀ ਕਹਾਣੀ ਕੋਈ ਨਹੀਂ।
ਜੇ ਸੰਗ ਬੇਲੀਆਂ ਕੋਈ ਨਾ ਹੋਣ,
ਤਾਂ ਕਿਸੇ ਨੂੰ ਸੁਣਾਣੀ ਕੋਈ ਨਹੀਂ।
ਇਕਤਰਫਾ ਹੀ ਸਹੀ ਪਰ ਪਿਆਰ ਤਾਂ ਬੇਹਿਸਾਬ ਕੀਤਾ ਏ,
ਅਸੀਂ ਆਪਣੇ ਦਿਲ ਦਾ ਹਰ ਪੰਨਾ ਤੇਰੇ ਨਾਂ ਲਿਖ ਦਿੱਤਾ ਏ।
ਤੂੰ ਬੇਖਬਰ ਏ ਸਾਡੀ ਇਸ ਪਾਕੀਜ਼ਾ ਇਬਾਦਤ ਤੋਂ,
ਪਰ ਅਸੀਂ ਤਾਂ ਤੈਨੂੰ ਹੀ ਆਪਣਾ ਰੱਬ ਮੰਨ ਲਿਆ ਏ। 💔
ਛੀਣ ਲਵਾਂ ਤੈਨੂੰ ਦੁਨੀਆ ਤੋਂ ਏ ਮੇਰੇ ਬਸ ਵਿੱਚ ਨਹੀਂ,
ਪਰ ਮੇਰੇ ਦਿਲ ਤੋਂ ਤੈਨੂੰ ਕੋਈ ਕੱਢ ਦੇਵੇ ਏ ਕਿਸੇ ਦੇ ਬਸ ਵਿੱਚ ਨਹੀਂ।
ਜ਼ੁਲਫਾਂ ਤੇਰੀਆਂ ਵਿੱਚ ਮੇਰੀ ਜੰਨਤ ਦੀ ਰਾਹ ਵੱਸਦੀ ਏ,
ਤੇਰੀ ਇਸ ਦਿਲਕਸ਼ ਹੰਸੀ ਵਿੱਚ ਹੀ ਸਾਡੀ ਹਰ ਖੁਸ਼ੀ ਹੱਸਦੀ ਏ। 🌹
ਵਕਤ ਚਾਹੇ ਜਿਹੋ ਜਿਹਾ ਵੀ ਹੋਵੇ, ਤੂੰ ਮੇਰੇ ਕਰੀਬ ਰਹੀਂ,
ਸਾਡੀ ਪਿਆਰ ਭਰੀ ਗੁਜ਼ਾਰਿਸ਼ ਦਾ ਅਹਿਸਾਸ ਤਾਂ ਕਰੀਂ।
ਮੈਂ ਸਿਰਫ ਤੇਰੀ ਬਣਕੇ ਰਹੂੰਗੀ, ਇੰਨਾ ਵਿਸ਼ਵਾਸ ਤੂੰ ਰੱਖ,
ਹਰ ਜਨਮ ਵਿੱਚ ਮੇਰੀ ਧੜਕਨ ਬਸ ਤੇਰੇ ਲਈ ਹੀ ਚੱਲੀ। ❤️
ਕਿੰਨਾ ਤੈਨੂੰ ਚਾਹਿਆ ਵੇ,
ਤੂੰ ਮੁੱਲ ਨਾ ਕੋਈ ਪਾਇਆ ਵੇ।
ਤੇਰੀ ਖੁਸ਼ੀ ਸੀ ਵਿੱਚ ਗੈਰਾਂ ਦੇ,
ਪ੍ਰੀਤ ਸਾਡੇ ਹਿੱਸੇ ਰੋਣਾ ਆਇਆ ਵੇ।
ਕੋਈ ਮੁੜ ਕੇ ਨਹੀਂ ਆਉਂਦਾ,
ਅੱਖਾਂ ਨੂੰ ਬਸ ਉਡੀਕ ਰਹਿ ਜਾਂਦੀ ਏ।
ਵਕਤ ਦੇ ਨਾਲ ਸਭ ਬੀਤ ਜਾਂਦਾ,
ਬਸ ਯਾਦ ਇੱਕ ਤਰੀਕ ਰਹਿ ਜਾਂਦੀ ਏ।
ਮੈਂ ਕਮਲੀ, ਮੇਰਾ ਯਾਰ ਹੈ ਕਮਲਾ,
ਅਸੀਂ ਵੱਖਰੀ ਦੁਨੀਆ ਬਸਾਉਣੀ ਏ।
ਭਾਵੇਂ ਲੱਖ ਜਨਮ ਹੋਣ ਸਾਡੇ,
ਬਸ ਤੇਰੇ ਨਾਲ ਹੀ ਨਿਭਾਉਣੀ ਏ।
ਅੱਖਾਂ ਵਿੱਚ ਲਾਲੀ,
ਚਿਹਰੇ ਤੇ ਨੂਰ।
ਤੈਨੂੰ ਦੇਖ ਕੇ ਲੱਗੇ,
ਜਿਵੇਂ ਹੀਰ ਜਾਂ ਹੂਰ।
ਜਿਸ ਦਿਨ ਦਾ ਮਿਲ ਗਿਆ ਤੂੰ ਸੱਜਣਾ,
ਸਭ ਕੁਝ ਹੀ ਮਿਲਿਆ-ਮਿਲਿਆ ਲੱਗਦਾ ਹੈ।
ਜ਼ਿੰਦਗੀ ਹਸੀਨ ਜਿਹੀ ਲੱਗਦੀ ਹੈ,
ਦਿਲ ਖਿੜਿਆ-ਖਿੜਿਆ ਲੱਗਦਾ ਹੈ।
ਅੱਖਾਂ ਨੂੰ ਬਸ ਉਡੀਕ ਰਹਿ ਜਾਂਦੀ ਏ,
ਵਕਤ ਦੇ ਨਾਲ ਸਭ ਬੀਤ ਜਾਂਦਾ,
ਬਸ ਯਾਦ ਇੱਕ ਤਾਰੀਖ਼,
ਰਹਿ ਜਾਂਦੀ ਏ।
Mohabbat Shayari in Punjabi | ਪੰਜਾਬੀ ਮੁਹੱਬਤ ਸ਼ਾਇਰੀ
ਕਿ ਮੈਨੂੰ ਬੇਕਦਰ ਕਹਿ ਕਹਿ ਕੇ ਬੁਲਾਉਂਦੇ ਨੇ,
ਮੇਰੀ ਕਮਜ਼ੋਰੀ ਦਾ ਫਾਇਦਾ ਸ਼ਾਇਦ ਉਠਾਉਂਦੇ ਨੇ।
ਮੈਂ ਪੁੱਛਦੀ ਹਾਂ ਰੱਬ ਤੋਂ ਕੀ ਮੇਰੀ ਗਲਤੀ,
ਜਿਹਨੂੰ ਮੋਹਬੱਤ ਕਰੀਏ ਉਹ ਹੀ ਕਿਉਂ ਰੁਲਾਉਂਦੇ ਨੇ। 🙂
ਤੇਰੀ ਮੁਹੱਬਤ ਦਾ ਰੰਗ ਮੇਰੀ ਰੂਹ ਤੇ ਅਜਿਹਾ ਚੜ੍ਹਿਆ,
ਕਿ ਤੇਰੇ ਨਾਮ ਤੋਂ ਬਿਨਾਂ ਮੈਂ ਕੋਈ ਹੋਰ ਅੱਖਰ ਨਾ ਪੜ੍ਹਿਆ।
ਲੋਕ ਲੱਭਦੇ ਨੇ ਰੱਬ ਨੂੰ ਮਸਜਿਦਾਂ ਤੇ ਮੰਦਰਾਂ ਦੇ ਅੰਦਰ,
ਮੈਂ ਤਾਂ ਜਦ ਵੀ ਅੱਖਾਂ ਬੰਦ ਕੀਤੀਆਂ, ਬੱਸ ਤੇਰਾ ਹੀ ਦੀਦਾਰ ਕਰਿਆ। ❤️
ਤੇਰੇ ਆਉਣ ਨਾਲ ਇਸ ਦਿਲ ਨੂੰ ਉਹ ਸਕੂਨ ਮਿਲਿਆ ਹੈ,
ਜਿਵੇਂ ਤਪਦੀ ਹੋਈ ਧੁੱਪ ਨੂੰ ਅਚਾਨਕ ਠੰਡਾ ਪਰਛਾਵਾਂ ਮਿਲਿਆ ਹੈ।
ਤੂੰ ਮੇਰੀ ਉਹ ਪਾਕ ਦੁਆ ਏਂ ਸੱਜਣਾ,
ਜਿਸਨੂੰ ਮੰਗ ਕੇ ਮੇਰੀ ਜ਼ਿੰਦਗੀ ਨੂੰ ਜਿਉਣ ਦਾ ਰਾਹ ਮਿਲਿਆ ਹੈ। ✨
ਉਹ ਪਹਿਲੀ ਮੁਹੱਬਤ ਦਾ ਅਹਿਸਾਸ ਅੱਜ ਵੀ ਦਿਲ ਦੇ ਕਰੀਬ ਹੈ,
ਤੇਰੇ ਨਾਲ ਬਿਤਾਇਆ ਹਰ ਇੱਕ ਪਲ ਮੇਰਾ ਨਸੀਬ ਹੈ।
ਭਾਵੇਂ ਵਕਤ ਬਦਲ ਗਿਆ ਤੇ ਰਸਤੇ ਵੱਖ ਹੋ ਗਏ,
ਪਰ ਇਸ ਟੁੱਟੇ ਦਿਲ ਵਿੱਚ ਅੱਜ ਵੀ ਤੇਰੀ ਯਾਦ ਸਦੀਵੀ ਹੈ। 🌸
ਤੈਨੂੰ ਸਾਹਾਂ ਦੀ ਤਰ੍ਹਾਂ ਚਾਹੁਣਾ ਮੇਰੀ ਆਦਤ ਬਣ ਗਈ ਹੈ,
ਤੇਰੀ ਖ਼ਾਮੋਸ਼ੀ ਵੀ ਹੁਣ ਮੇਰੀ ਇਬਾਦਤ ਬਣ ਗਈ ਹੈ।
ਤੈਨੂੰ ਖ਼ਬਰ ਵੀ ਨਹੀਂ ਮੇਰੀ ਇਸ ਤੜਪ ਦੀ,
ਪਰ ਇਹ ਇੱਕਤਰਫ਼ਾ ਮੁਹੱਬਤ ਹੀ ਮੇਰੀ ਕਾਇਨਾਤ ਬਣ ਗਈ ਹੈ। 💔
ਤੇਰੀਆਂ ਨਸ਼ੀਲੀਆਂ ਅੱਖਾਂ ਵਿੱਚ ਡੁੱਬ ਜਾਣ ਨੂੰ ਜੀਅ ਕਰਦਾ ਹੈ,
ਤੇਰੇ ਹੁਸਨ ਦੇ ਅੱਗੇ ਤਾਂ ਇਹ ਚੰਨ ਵੀ ਫਿੱਕਾ ਲੱਗਦਾ ਹੈ।
ਲੋਕ ਕਹਿੰਦੇ ਨੇ ਕਿ ਮੇਰੀ ਸ਼ਾਇਰੀ ਵਿੱਚ ਬੜਾ ਨਸ਼ਾ ਹੈ,
ਪਰ ਉਹਨਾਂ ਨੂੰ ਕੀ ਪਤਾ ਕਿ ਇਹ ਨਸ਼ਾ ਤੇਰੇ ਪਿਆਰ ਦਾ ਹੈ। 🌙
ਖ਼ੁਦਾ ਤੋਂ ਹਰ ਜਨਮ ਵਿੱਚ ਬੱਸ ਤੇਰਾ ਹੀ ਸਾਥ ਮੰਗਿਆ ਹੈ,
ਤੇਰੀ ਪਾਕ ਮੁਹੱਬਤ ਨੇ ਹੀ ਮੈਨੂੰ ਜਿਉਣਾ ਸਿਖਾਇਆ ਹੈ।
ਦੁਨੀਆ ਦੇ ਸਾਰੇ ਮਹਿੰਗੇ ਤੋਹਫ਼ੇ ਇੱਕ ਤਰਫ਼ ਤੇ ਤੇਰਾ ਪਿਆਰ ਇੱਕ ਤਰਫ਼,
ਮੈਂ ਤਾਂ ਸਭ ਕੁਝ ਹਾਰ ਕੇ ਬੱਸ ਤੈਨੂੰ ਆਪਣਾ ਬਣਾਇਆ ਹੈ। 🔐
ਤਰਸਦੀਆਂ ਨੇ ਇਹ ਅੱਖਾਂ ਤੇਰੇ ਦੀਦਾਰ ਦੇ ਲਈ,
ਦਿਲ ਹਰ ਪਲ ਤੜਪਦਾ ਹੈ ਤੇਰੇ ਪਿਆਰ ਦੇ ਲਈ।
ਜੇ ਤੂੰ ਇੱਕ ਦਫ਼ਾ ਆ ਕੇ ਮੈਨੂੰ ਗਲ ਨਾਲ ਲਾ ਲਵੇਂ,
ਤਾਂ ਮੈਂ ਸਭ ਕੁਝ ਵਾਰ ਦਿਆਂ ਇਸ ਇੱਕ ਪਲ ਦੇ ਸੁਰੂਰ ਦੇ ਲਈ। 🌹
ਤੇਰੀ ਹਸਤੀ ਵਿੱਚ ਮੈਂ ਆਪਣਾ ਵਜੂਦ ਗੁਆ ਲਿਆ,
ਤੇਰੀ ਹਰ ਇੱਕ ਗੱਲ ਨੂੰ ਮੈਂ ਦਿਲ ਨਾਲ ਲਾ ਲਿਆ।
ਤੂੰ ਮੰਨ ਜਾਂ ਨਾ ਮੰਨ ਮੇਰੀ ਇਸ ਵਫ਼ਾ ਨੂੰ,
ਮੈਂ ਤਾਂ ਤੈਨੂੰ ਆਪਣੀ ਜ਼ਿੰਦਗੀ ਦਾ ਰੱਬ ਬਣਾ ਲਿਆ।
ਜਦ ਵੀ ਅਸਮਾਨ ਤੋਂ ਇਹ ਬਾਰਿਸ਼ ਦੀਆਂ ਬੂੰਦਾਂ ਡਿੱਗਦੀਆਂ ਨੇ,
ਤੇਰੀਆਂ ਯਾਦਾਂ ਹਵਾਵਾਂ ਵਿੱਚ ਘੁਲ ਕੇ ਮਹਿਕਦੀਆਂ ਨੇ।
ਇੰਝ ਲੱਗਦਾ ਹੈ ਜਿਵੇਂ ਸਾਵਣ ਵੀ ਸਾਡੀ ਮੁਹੱਬਤ ਨੂੰ ਯਾਦ ਕਰ ਰਿਹਾ ਹੈ,
ਤੇ ਹਰ ਕਤਰਾ ਤੇਰੇ ਮਿਲਣ ਲਈ ਮਚਲ ਰਿਹਾ ਹੈ। 🌧️
ਮੁਹੱਬਤ ਉਹ ਨਹੀਂ ਜੋ ਮਿਲ ਜਾਵੇ,
ਮੁਹੱਬਤ ਉਹ ਹੈ ਜੋ ਕਦੇ ਮਨ ਤੋਂ ਨਾ ਜਾਵੇ।
ਮੇਰੇ ਨਾਲ ਮੁਹੱਬਤ ਹੋ ਜੇ ਉਹਨੂੰ ਵੀ,
ਐਸਾ ਕੋਈ ਖੇਲ ਰਚਾ ਦੇ ਅੱਲ੍ਹਾ ਵੇ।
ਫੁੱਲਾਂ ਤੋਂ ਵੀ ਕੋਮਲ ਉਹਦੇ ਹੱਥਾਂ ਨੂੰ,
ਗਲ ਮੇਰੇ ਦਾ ਹਾਰ ਬਣਾ ਦੇ ਅੱਲ੍ਹਾ ਵੇ।
ਕਈਆਂ ਨੂੰ ਜਿਸਮ ਫਰੋਲ ਕੇ ਵੀ ਕੁਝ ਨਹੀਂ ਮਿਲਿਆ,
ਤੇ ਕਈਆਂ ਨੂੰ ਬਿਨ੍ਹਾਂ ਛੁਹੇ ਹੀ ਮੁਹੱਬਤ ਮਿਲ ਗਈ।
ਤੂੰ ਮੇਰੀ ਪਹਿਲੀ ਤੇ ਆਖਰੀ ਵਫ਼ਾ ਏਂ ਸੱਜਣਾ,
ਮੇਰੇ ਦਿਲ ਦੀ ਧੜਕਣ ਤੇ ਮੇਰੀ ਸਦਾ ਏਂ ਸੱਜਣਾ।
ਖੋਹ ਲਵਾਂ ਤੈਨੂੰ ਦੁਨੀਆ ਤੋਂ ਇਹ ਮੇਰੇ ਬੱਸ ਵਿੱਚ ਨਹੀਂ,
ਪਰ ਮੇਰੇ ਦਿਲ ਵਿੱਚੋਂ ਤੈਨੂੰ ਕੋਈ ਕੱਢ ਦੇਵੇ,
ਇਹ ਕਿਸੇ ਦੇ ਬੱਸ ਵਿੱਚ ਨਹੀਂ। ❤️
Love Quotes in Punjabi
ਮੁਹੱਬਤ ਚਿਹਰੇ ਤੋਂ ਨਹੀਂ, ਦਿਲ ਤੋਂ ਹੁੰਦੀ ਹੈ,
ਕਿਉਂਕਿ ਚਿਹਰਾ ਤਾਂ ਬਦਲ ਸਕਦਾ ਹੈ, ਪਰ ਸੱਚਾ ਦਿਲ ਕਦੇ ਨਹੀਂ ਬਦਲਦਾ। ❤️
ਤੇਰਾ ਸਾਥ ਮੇਰੇ ਲਈ ਉਸ ਦੁਆ ਵਰਗਾ ਹੈ,
ਜਿਸਦੇ ਮਿਲਣ ਤੋਂ ਬਾਅਦ ਇਨਸਾਨ ਦੀ ਹਰ ਖਵਾਹਿਸ਼ ਖ਼ਤਮ ਹੋ ਜਾਂਦੀ ਹੈ।
ਰਿਸ਼ਤਾ ਉਹ ਨਹੀਂ ਜਿਸ ਵਿੱਚ ਸਿਰਫ਼ ਪਿਆਰ ਹੋਵੇ,
ਰਿਸ਼ਤਾ ਤਾਂ ਉਹ ਹੈ ਜਿੱਥੇ ਇੱਕ-ਦੂਜੇ ਦੇ ਜਜ਼ਬਾਤਾਂ ਦੀ ਇੱਜ਼ਤ ਹੋਵੇ। ✨
ਜਿਸ ਤਰ੍ਹਾਂ ਬਾਰਿਸ਼ ਦੀਆਂ ਬੂੰਦਾਂ ਧਰਤੀ ਨੂੰ ਸਕੂਨ ਦਿੰਦੀਆਂ ਨੇ,
ਬੱਸ ਉਸੇ ਤਰ੍ਹਾਂ ਤੇਰੀ ਇੱਕ ਮੁਸਕਾਨ ਮੇਰੇ ਰੂਹ ਨੂੰ ਰੁਸ਼ਨਾ ਦਿੰਦੀ ਹੈ। 🌧️
ਮੈਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਨਹੀਂ ਚਾਹੀਦੀ,
ਬੱਸ ਤੇਰੀਆਂ ਬਾਹਾਂ ਵਿੱਚ ਬਿਤਾਇਆ ਉਹ ਇੱਕ ਪਲ ਚਾਹੀਦਾ ਹੈ ਜੋ ਸਭ ਤੋਂ ਕੀਮਤੀ ਹੈ।
ਇੱਕਤਰਫ਼ਾ ਹੀ ਸਹੀ, ਪਰ ਮੇਰਾ ਪਿਆਰ ਪਾਕ ਹੈ,
ਤੈਨੂੰ ਪਾਉਣ ਦੀ ਕੋਈ ਜ਼ਿੱਦ ਨਹੀਂ, ਬੱਸ ਤੇਰੀ ਖ਼ੁਸ਼ੀ ਦੀ ਆਸ ਹੈ। 💔
ਤੇਰੀਆਂ ਅੱਖਾਂ ਵਿੱਚ ਜੋ ਮਾਸੂਮੀਅਤ ਹੈ, ਉਹ ਮੇਰੇ ਦਿਲ ਦਾ ਸਕੂਨ ਹੈ,
ਤੈਨੂੰ ਹਰ ਰੋਜ਼ ਪਹਿਲਾਂ ਨਾਲੋਂ ਜ਼ਿਆਦਾ ਚਾਹੁਣਾ, ਹੁਣ ਮੇਰਾ ਜਨੂੰਨ ਹੈ। 🌸
ਮੁਹੱਬਤ ਦੀ ਕੋਈ ਸਰਹੱਦ ਨਹੀਂ ਹੁੰਦੀ, ਇਹ ਤਾਂ ਉਹ ਅਹਿਸਾਸ ਹੈ
ਜੋ ਦੋ ਦੂਰ ਬੈਠੇ ਦਿਲਾਂ ਨੂੰ ਵੀ ਇੱਕ-ਦੂਜੇ ਦੇ ਸਭ ਤੋਂ ਕਰੀਬ ਰੱਖਦਾ ਹੈ।
ਜਦੋਂ ਤੂੰ ਮੇਰੇ ਨਾਲ ਹੁੰਦਾ ਏਂ, ਤਾਂ ਵਕਤ ਵੀ ਠਹਿਰ ਜਾਂਦਾ ਹੈ,
ਤੇ ਜਦੋਂ ਤੂੰ ਦੂਰ ਹੁੰਦਾ ਏਂ, ਤਾਂ ਹਰ ਸਾਹ ਭਾਰੀ ਲੱਗਦਾ ਹੈ। 🔐
ਰੱਬ ਤੋਂ ਹਰ ਜਨਮ ਵਿੱਚ ਬੱਸ ਤੇਰਾ ਹੀ ਸਾਥ ਮੰਗਿਆ ਹੈ,
ਕਿਉਂਕਿ ਤੇਰੀ ਮੁਹੱਬਤ ਨੇ ਹੀ ਮੈਨੂੰ ਜ਼ਿੰਦਗੀ ਨੂੰ ਸਹੀ ਮਾਅਨਿਆਂ ਵਿੱਚ ਜਿਉਣਾ ਸਿਖਾਇਆ ਹੈ। ❤️
ਕਿਤਾਬਾਂ ਵਿੱਚ ਲਿਖੇ ਲਫ਼ਜ਼ ਤਾਂ ਸਿਰਫ਼ ਜ਼ੁਬਾਨ ਤੱਕ ਰਹਿੰਦੇ ਨੇ,
ਪਰ ਜੋ ਦਿਲ ਤੋਂ ਪਿਆਰ ਕਰਦੇ ਨੇ, ਉਹਨਾਂ ਦੇ ਜਜ਼ਬਾਤ ਸਿੱਧਾ ਰੂਹ ਨੂੰ ਛੂਹੰਦੇ ਨੇ।
ਤੇਰੀ ਦਿੱਤੀ ਹੋਈ ਹਰ ਇੱਕ ਯਾਦ ਮੇਰੇ ਦਿਲ ਦੀ ਡਾਇਰੀ ਵਿੱਚ ਸੁਰੱਖਿਅਤ ਹੈ,
ਤੂੰ ਮੇਰੀ ਜ਼ਿੰਦਗੀ ਦੀ ਉਹ ਖੂਬਸੂਰਤ ਨਜ਼ਮ ਏਂ ਜਿਸਨੂੰ ਮੈਂ ਹਰ ਰੋਜ਼ ਗੁਣਗੁਣਾਉਂਦਾ ਹਾਂ। 📖
ਪਿਆਰ ਕਰਨਾ ਬਹੁਤ ਸੌਖਾ ਹੈ, ਪਰ ਉਸ ਪਿਆਰ ਨੂੰ ਆਖਰੀ ਸਾਹ ਤੱਕ ਨਿਭਾਉਣਾ
ਹੀ ਸੱਚੇ ਆਸ਼ਿਕ ਦੀ ਅਸਲੀ ਪਛਾਣ ਹੁੰਦੀ ਹੈ।
ਮੇਰੀ ਪਹਿਲੀ ਤੇ ਆਖਰੀ ਵਫ਼ਾ ਬੱਸ ਤੂੰ ਹੀ ਏਂ ਸੱਜਣਾ,
ਮੇਰੇ ਦਿਲ ਦੀ ਧੜਕਣ ਤੇ ਮੇਰੀ ਰੂਹ ਦੀ ਸਦਾ ਬੱਸ ਤੂੰ ਹੀ ਏਂ। 🌹
ਚੋਰੀ-ਚੋਰੀ ਤੈਨੂੰ ਦੇਖਣਾ ਤੇ ਫਿਰ ਮੁਸਕੁਰਾ ਦੇਣਾ,
ਬੱਸ ਇਹੀ ਮੇਰੀ ਇਸ ਨਿੱਕੀ ਜਿਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਰੂਰ ਹੈ। ✨
Punjabi Love Shayari In English | ਇਸ਼ਕ ਕਵਿਤਾ
Tere bina dil adhura lagda,
Tu hove taan har pal poora lagda.
Meri har khushi da sabab tu ae,
Meri zindagi da matlab tu ae.
Tu mere dil ch vasda ae,
Har pal mere naal rehnda ae.
Tere bina adhure haan asi,
Jiven bina chaanan de raat hundi ae.
Meri zindagi di kitaab de har panne te,
Sirf tera hi zikr ae.
Kise hor ton nahin,
Main apne ton hi haarya haan.
Apne is haal di main,
Khud hi wajah haan.
Tainu dekh khush hovan main,
Tera hassna mere layi jannat ae.
Main hor nahin kujh vi mangda Rabb ton,
Ikk tu hi meri mannat ae.
Meriyaan akhaan teriyaan yaadaan naal bhar jaandiyan ne,
Tera haasa mere dil nu roshan karda ae.
Saada pyaar shabdaan vich nahin aa sakda,
Dil di har dhadkan vich tu hi vasda ae.
Ohne puchheya, ki pasand hai tainu?
Mera tere naal hona bahut hi aa,
Bas enna ku saath,
Kade na khoheen mainu.
Tainu ishq saabit karaan main,
Tere pairan agge dil haazir karaan main.
Tu taan bas ishq da naa en suniya,
Tere naa ton jee rihaan, tere naa te tu dass maraan main.
Sacha pyaar oh hunda ae,
Jis vich dooriyan hoke vi dil kareeb rehnde ne.
Mainu sirf tu chahida ae,
Baaki duniya da koi matlab nahi.
Tenu soch ke hi smile aa jandi ae,
Eh hi meri asli happiness ae.
Tu mileya taan sab kuch mil gaya,
Nahi taan zindagi adhuri si.
ਅਕਸਰ ਪੁੱਛੇ ਜਾਂਦੇ ਸਵਾਲ (FAQs)
੧. ਪੰਜਾਬੀ ਲਵ ਸ਼ਾਇਰੀ ਕੀ ਹੁੰਦੀ ਹੈ?
ਪੰਜਾਬੀ ਲਵ ਸ਼ਾਇਰੀ ਉਹ ਸ਼ਾਇਰੀ ਹੁੰਦੀ ਹੈ ਜਿਸ ਵਿੱਚ ਪਿਆਰ, ਜਜ਼ਬਾਤ ਅਤੇ ਦਿਲ ਦੀਆਂ ਭਾਵਨਾਵਾਂ ਨੂੰ ਪੰਜਾਬੀ ਭਾਸ਼ਾ ਵਿੱਚ ਸੁੰਦਰ ਸ਼ਬਦਾਂ ਨਾਲ ਬਿਆਨ ਕੀਤਾ ਜਾਂਦਾ ਹੈ।
੨. ਪੰਜਾਬੀ ਲਵ ਸ਼ਾਇਰੀ ਕਿੱਥੇ ਵਰਤੀ ਜਾ ਸਕਦੀ ਹੈ?
ਤੁਸੀਂ ਪੰਜਾਬੀ ਲਵ ਸ਼ਾਇਰੀ ਨੂੰ WhatsApp ਸਟੇਟਸ, Instagram captions, Facebook posts, greeting cards ਜਾਂ ਆਪਣੇ ਪਿਆਰੇ ਨੂੰ ਮੈਸੇਜ ਕਰਨ ਲਈ ਵਰਤ ਸਕਦੇ ਹੋ।
੩. ਕੀ ਪੰਜਾਬੀ ਲਵ ਸ਼ਾਇਰੀ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਜਾ ਸਕਦਾ ਹੈ?
ਹਾਂ, ਪੰਜਾਬੀ ਲਵ ਸ਼ਾਇਰੀ ਪਿਆਰ ਦਾ ਇਜ਼ਹਾਰ ਕਰਨ ਦਾ ਸਭ ਤੋਂ ਸੋਹਣਾ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ।
੪. ਕੀ ਪੰਜਾਬੀ ਲਵ ਸ਼ਾਇਰੀ ਸਿਰਫ਼ ਪ੍ਰੇਮੀਆਂ ਲਈ ਹੁੰਦੀ ਹੈ?
ਨਹੀਂ, ਪੰਜਾਬੀ ਲਵ ਸ਼ਾਇਰੀ ਪਤੀ-ਪਤਨੀ, fiancé, girlfriend, boyfriend ਜਾਂ ਕਿਸੇ ਵੀ ਪਿਆਰੇ ਵਿਅਕਤੀ ਲਈ ਹੋ ਸਕਦੀ ਹੈ।
੫. ਛੋਟੀ ਪੰਜਾਬੀ ਲਵ ਸ਼ਾਇਰੀ ਕਿਉਂ ਲੋਕਪ੍ਰਿਯ ਹੈ?
ਛੋਟੀ ਸ਼ਾਇਰੀ ਆਸਾਨੀ ਨਾਲ ਪੜ੍ਹੀ ਅਤੇ ਸਾਂਝੀ ਕੀਤੀ ਜਾ ਸਕਦੀ ਹੈ, ਇਸ ਲਈ ਇਹ WhatsApp, Instagram ਅਤੇ Facebook ਵਰਗੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਬਹੁਤ ਪ੍ਰਸਿੱਧ ਹੈ।
💖 Similar Love Shayari You May Like 💖
Explore more romantic, heart-touching, and beautiful shayari collections made specially for true love readers. ✨
💕 Gujrati Love Shayari – ડીકુ પ્રેમ શાયરી
Ishq Love Shayari
Love Shayari In Marathi – प्रेम शायरी मराठी
Haryanvi Love Shayari
✨ Find the perfect words to express your love and make every moment special. ✨